ਸਰੀਰ ‘ਚ ਪਾਣੀ ਦੀ ਕਮੀ ਨਾਲ ਹੋ ਸਕਦੀਆਂ ਹਨ ਕਈ ਪ੍ਰੇਸ਼ਾਨੀਆਂ

written by Shaminder | June 25, 2021

ਜਲ ਨਹੀਂ ਤਾਂ ਜੀਵਨ ਨਹੀਂ, ਪਾਣੀ ਤੋਂ ਬਿਨਾਂ ਜੀਵਨ ਅਧੂਰਾ ਹੈ । ਸਾਡਾ ਸਰੀਰ ਵੀ ਪੰਜ ਤੱਤਾਂ ਦਾ ਬਣਿਆ ਹੁੰਦਾ ਹੈ । ਪਾਣੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਸਿਹਤਮੰਦ ਵਿਅਕਤੀ ਬਿਨਾਂ ਕੁਝ ਖਾਧੇ 8 ਹਫ਼ਤਿਆਂ ਤਕ ਜਿੰਦਾ ਰਹਿ ਸਕਦਾ ਹੈ, ਬਸ਼ਰਤੇ ਉਹ ਸਮੇਂ-ਸਮੇਂ ’ਤੇ ਪਾਣੀ ਪੀਂਦਾ ਰਹੇ, ਪਰ, ਪਾਣੀ ਤੋਂ ਬਿਨਾਂ ਇਕ ਵਿਅਕਤੀ ਔਸਤਨ 4 ਦਿਨ ਤਕ ਹੀ ਜਿਊਂਦਾ ਰਹਿ ਸਕਦਾ ਹੈ। ਹੋਰ ਪੜ੍ਹੋ : ਕਿਸ ਸਰਦਾਰ ਦੀ ਕੁਈਨ ਬਣ ਗਈ ਰੁਪਿੰਦਰ ਹਾਂਡਾ ,ਵੇਖੋ ਵੀਡਿਓ                  
cold water ਇਕ ਬਾਲਗ਼ ਦੇ ਸਰੀਰ ਦਾ 60 ਫ਼ੀਸਦੀ ਹਿੱਸਾ ਪਾਣੀ ਹੁੰਦਾ ਹੈ ਤੇ ਜਿਊਂਦੇ ਰਹਿਣ ਲਈ ਉਸ ਨੂੰ ਸਮੇਂ-ਸਮੇਂ ’ਤੇ ਪਾਣੀ ਪੀਣ ਦੀ ਲੋੜ ਪੈਂਦੀ ਹੈ। ਪਾਣੀ ਸਾਡੇ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਦਾ ਹੈ, ਇਹ ਸਾਡੀਆਂ ਅੱਖਾਂ, ਨੱਕ ਤੇ ਮੂੰਹ ਦੇ ਟਿਸ਼ੂ ਨੂੰ ਨਮੀ ਪਹੁੰਚਾਉਂਦਾ ਹੈ, ਇਹ ਸਾਡੇ ਅੰਗਾਂ ਤੇ ਟਿਸ਼ੂ ਦੀ ਸੁਰੱਖਿਆ ਕਰਦਾ ਹੈ।

cold water cold water
ਸੇਲਸ ਨੂੰ ਪੋਸ਼ਣ ਤੇ ਆਕਸੀਜਨ ਦੀ ਸਪਲਾਈ ਕਰਦਾ ਹੈ, ਕਿਡਨੀ ਤੇ ਲੀਵਰ ਦਾ ਬੋਝ ਘੱਟ ਕਰਦਾ ਹੈ। ਇਸ ਤੋਂ ਇਲਾਵਾ ਪਾਣੀ ਹੋਰ ਵੀ ਕਈ ਤਰ੍ਹਾਂ ਨਾਲ ਸਾਨੂੰ ਸਿਹਤਮੰਦ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।  

0 Comments
0

You may also like