Thursday, 28th of May 2026

ਕੀ ਗਾਇਕ ਕਾਕਾ ਨੇ ਕਰਵਾ ਲਿਆ ਵਿਆਹ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ !

Reported by: PTC Punjabi Desk | Edited by: Shaminder  |  June 14th 2021 01:24 PM |  Updated: June 14th 2021 01:24 PM

ਕੀ ਗਾਇਕ ਕਾਕਾ ਨੇ ਕਰਵਾ ਲਿਆ ਵਿਆਹ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ !

ਗਾਇਕ ਕਾਕਾ ਜੋ ਕੁਝ ਹੀ ਸਮੇਂ ‘ਚ ਪੰਜਾਬੀ ਇੰਡਸਟਰੀ ‘ਚ ਛਾ ਚੁੱਕਿਆ ਹੈ ।ਉਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਲਾੜੇ ਦੇ ਲਿਬਾਸ ‘ਚ ਸੱਜਿਆ ਹੋਇਆ ਅਤੇ ਸਿਰ ‘ਤੇ ਸਿਹਰਾ ਸਜਾਈ ਨਜ਼ਰ ਆ ਰਿਹਾ ਹੈ । ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਾਕੇ ਨੇ ਵਿਆਹ ਕਰਵਾ ਲਿਆ ਹੈ ।

kaka

ਹੋਰ ਪੜ੍ਹੋ : ਅਦਾਕਾਰਾ ਕਿਰਨ ਖੇਰ ਦੇ ਜਨਮ ਦਿਨ ਤੇ ਜਾਣੋਂ ਕਿਵੇਂ ਇੱਕ ਕੌਮੀ ਪੱਧਰ ਦੀ ਖਿਡਾਰਨ ਬਣ ਗਈ ਬਾਲੀਵੁੱਡ ਅਦਾਕਾਰਾ 

kaka

ਪਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀ ਅਜਿਹੀ ਤਸਵੀਰ ਜਾਂ ਫਿਰ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਹੈ ।ਅਜਿਹੇ ‘ਚ ਪ੍ਰਸ਼ੰਸਕਾਂ ਦੇ ਮਨ ‘ਚ ਵੀ ਦੁਵਿਧਾ ਬਣੀ ਹੋਈ ਹੈ ਕਿ ਆਖਿਰ ਇਹ ਕਾਕੇ ਦੇ ਵਿਆਹ ਦੀ ਤਸਵੀਰ ਹੈ ਜਾਂ ਫਿਰ ਉਨ੍ਹਾਂ ਦੇ ਕਿਸੇ ਗਾਣੇ ਦੇ ਸ਼ੂਟ ਦੀ ਤਸਵੀਰ ਹੈ ।

Kaka

ਉਸ ਦਾ ਗੀਤ ‘ਕਹਿ ਲੈਣ ਦੇ’ ਜ਼ਰੂਰ ਸੁਣਿਆ ਹੋਵੇਗਾ, ਜੋ ਯੂਟਿਊਬ ’ਤੇ ਦੋ ਵਾਰ ਰਿਲੀਜ਼ ਹੋਇਆ ਹੈ। ਕਾਕਾ ਦੇ ਪਹਿਲੀ ਵਾਰੀ ਰਿਲੀਜ਼ ਹੋਏ ‘ਕਹਿ ਲੈਣ ਦੇ’ ਗੀਤ ਨੂੰ ਯੂਟਿਊਬ ’ਤੇ 12 ਮਿਲੀਅਨ ਤੇ ਦੂਜੀ ਵਾਰ ਰਿਲੀਜ਼ ਹੋਏ ਇਸੇ ਗੀਤ ਨੂੰ 7.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਗਾਉਣ ਦੇ ਨਾਲ-ਨਾਲ ਕਾਕਾ ਆਪਣੇ ਗੀਤ ਖੁਦ ਹੀ ਲਿਖਦਾ ਹੈ।

 


Popular Posts