
Diljit Dosanjh turns 'shopkeeper' for fans: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਦੇ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਗਾਇਕ ਦੀਆਂ ਮਜ਼ਾਕੀਆ ਵੀਡੀਓਜ਼ ਸੋਸ਼ਲ਼ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦਿਲਜੀਤ ਦੋਸਾਂਝ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਜੋ ਕਿ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ।

ਇਸ ਮਜ਼ੇਦਾਰ ਵੀਡੀਓ 'ਚ ਉਹ ਆਪਣੇ ਖ਼ਾਸ ਅੰਦਾਜ਼ ਦੇ ਨਾਲ ਕੱਪੜੇ ਵੇਚਦੇ ਹੋਏ ਨਜ਼ਰ ਆ ਰਹੇ ਹਨ। ਜਿਸ 'ਚ ਉਹ ਦੁਕਾਨਦਾਰਾਂ ਵਾਂਗ ਕਹਿ ਰਹੇ ਨੇ ਕਿ ਭੈਣਜੀ ਇਹ ਕੱਪੜਾ ਜ਼ਰੂਰ ਲੈ ਕੇ ਜਾਵੋ, ਤੁਹਾਨੂੰ ਇਹ ਬਹੁਤ ਜ਼ਿਆਦਾ ਪਸੰਦ ਆਵੇਗਾ।
ਵੀਡੀਓ ਦੀ ਸ਼ੁਰੂਆਤ 'ਚ ਉਹ ਕੱਪੜਾ ਫਲਾ ਕੇ ਦਿਖਾਉਣ ਦੀ ਕੋਸ਼ਿਸ ਕਰਦਾ ਹੈ ਪਰ ਕੱਪੜਾ ਉਨ੍ਹਾਂ ਤੋਂ ਖੁੱਲ੍ਹ ਨਹੀਂ ਪਾਉਂਦਾ, ਜਿਸ ਨੂੰ ਦੇਖ ਕੇ ਖੁਦ ਦਿਲਜੀਤ ਦਾ ਹੀ ਹਾਸਾ ਨਿਕਲ ਜਾਂਦਾ ਹੈ। ਇਸ ਵੀਡਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਆ ਜਾਓ ਤੁਹਾਡੀ ਆਪਣੀ ਦੁਕਾਨ ਹੈ’। ਇਸ ਵੀਡੀਓ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਆਪਣੇ ਫਨੀ ਕਮੈਂਟ ਪੋਸਟ ਕਰ ਰਹੇ ਹਨ।

ਅਦਾਕਾਰਾ ਸੋਨਮ ਬਾਜਵਾ ਨੇ ਹਾਸੇ ਵਾਲੇ ਕਈ ਸਾਰੇ ਇਮੋਜ਼ੀ ਸਾਂਝੇ ਕੀਤੇ ਨੇ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਆਪਣੀਆਂ ਫਨੀ ਪ੍ਰਤੀਕਿਰਿਆ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਹੈ-‘Sold out, ਜਿਵੇਂ ਤੁਹਾਡੇ ਸ਼ੋਅ ਹੁੰਦੇ ਨੇ, with this promotion’।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬੌਰਨ ਟੂ ਸ਼ਾਈਨ ਸ਼ੋਅ ਕਰਕੇ ਖੂਬ ਸੁਰਖੀਆਂ ‘ਚ ਰਹੇ ਸਨ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ । ਹੁਣ ਦਰਸ਼ਕ ਦਿਲਜੀਤ ਦੋਸਾਂਝ ਦੀਆਂ ਫ਼ਿਲਮਾਂ ਦੀ ਉਡੀਕ ਕਰ ਰਹੇ ਹਨ। ਦਿਲਜੀਤ ਦੀ ਝੋਲੀ ਕਈ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਨੇ। ਅਖੀਰਲੀ ਵਾਰ ਉਹ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਏ ਸਨ।
View this post on Instagram