ਫੋਟੋ 'ਚ ਨਜ਼ਰ ਆ ਰਿਹਾ ਇਹ ਪਿਆਰਾ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਹੀਰੋ, ਮਾਂ, ਪਤਨੀ ਅਤੇ ਧੀ ਵੀ ਹੈ ਬਾਲੀਵੁੱਡ ਦੀਆਂ ਸੁਪਰਸਟਾਰਸ, ਕੀ ਪਹਿਚਾਣਿਆ?
Celeb Photo Challenge: ਸੋਸ਼ਲ ਮੀਡੀਆ ਅਜਿਹਾ ਪਰੇਟਫਾਰਮ ਹੈ ਜਿੱਥੇ ਸੈਲੀਬ੍ਰੇਟੀਆਂ ਦੀਆਂ ਪੁਰਾਣੀ ਅਤੇ ਨਵੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਇਸ ਪੁਰਾਣੀ ਤਸਵੀਰ 'ਚ ਨਜ਼ਰ ਆ ਰਹੇ ਇਸ ਕਿਊਟ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ। ਇਸ ਬੱਚੇ ਦੀ ਮਾਸੂਮੀਅਤ ਹਰ ਕਿਸੇ ਨੂੰ ਪਸੰਦ ਆ ਰਹੀ ਹੈ। ਇਸ ਬੱਚੇ ਦੀ ਮਾਂ ਆਪਣੇ ਸਮੇਂ ਦੀ ਚੋਟੀ ਦੀ ਅਦਾਕਾਰਾ ਰਹੀ ਹੈ, ਜਦਕਿ ਪਿਤਾ ਨਵਾਬ ਹੋਣ ਦੇ ਨਾਲ-ਨਾਲ ਕ੍ਰਿਕੇਟਰ ਵੀ ਸੀ। ਇਹ ਬੱਚਾ ਵੱਡਾ ਹੋ ਕੇ ਵੀ ਬਹੁਤ ਖੂਬਸੂਰਤ ਬਾਲੀਵੁੱਡ ਐਕਟਰ ਹੈ। ਉਸਨੇ ਬਾਲੀਵੁੱਡ ਦੀਆਂ ਦੋ ਚੋਟੀ ਦੀਆਂ ਅਭਿਨੇਤਰੀਆਂ ਨਾਲ ਵਿਆਹ ਕੀਤਾ। ਇਸ ਦੀ ਮਾਂ, ਭੈਣ, ਪਤਨੀ ਅਤੇ ਬੇਟੀ ਵੀ ਬਾਲੀਵੁੱਡ ਦੀਆਂ ਸਟਾਰ ਅਭਿਨੇਤਰੀਆਂ ਹਨ।
ਹੋਰ ਪੜ੍ਹੋ : ਰਹੱਸਮਈ ਧਮਾਕੇ ਦੀ ਆਵਾਜ਼ ਨੇ ਲੁਧਿਆਣਾ ‘ਚ ਮਚਾਈ ਦਹਿਸ਼ਤ, ਜਾਣੋ ਮਾਮਲਾ!
ਉਮੀਦ ਹੈ ਕਿ ਤੁਸੀਂ ਹੁਣ ਤੱਕ ਇਸ ਫੋਟੋ ਨੂੰ ਪਛਾਣ ਲਿਆ ਹੋਵੇਗਾ ਅਤੇ ਜੇਕਰ ਤੁਸੀਂ ਇਸ ਨੂੰ ਨਹੀਂ ਪਛਾਣਿਆ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਬਾਲੀਵੁੱਡ ਦੇ ਟਾਪ ਐਕਟਰ ਸੈਫ ਅਲੀ ਖਾਨ ਦੀ ਬਚਪਨ ਦੀ ਫੋਟੋ ਹੈ। ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੋਟੋ 'ਚ ਉਹ ਕਾਫੀ ਹੱਦ ਤੱਕ ਆਪਣੇ ਬੇਟੇ ਤੈਮੂਰ ਅਲੀ ਖਾਨ ਵਰਗਾ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸੈਫ ਅਲੀ ਖਾਨ ਦੇ ਪਿਤਾ ਮਨਸੂਰ ਅਲੀ ਖਾਨ ਪਟੌਦੀ ਸਨ, ਜੋ ਇੱਕ ਮਸ਼ਹੂਰ ਕ੍ਰਿਕੇਟਰ ਸਨ ਅਤੇ ਮਾਂ ਸ਼ਰਮੀਲਾ ਟੈਗੋਰ ਆਪਣੇ ਸਮੇਂ ਵਿੱਚ ਬਾਲੀਵੁੱਡ ਦੀ ਚੋਟੀ ਦੀ ਅਭਿਨੇਤਰੀ ਰਹੀ ਹੈ।
ਸੈਫ ਨੇ 1992 'ਚ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ। ਸੈਫ ਅਤੇ ਅੰਮ੍ਰਿਤਾ ਵਿੱਚ ਬਾਰਾਂ ਸਾਲ ਦਾ ਫਰਕ ਸੀ। ਸੈਫ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਇਬਰਾਹਿਮ ਅਤੇ ਸਾਰਾ ਅਲੀ ਖਾਨ ਹਨ। 2004 ਵਿੱਚ ਅੰਮ੍ਰਿਤਾ ਤੋਂ ਤਲਾਕ ਤੋਂ ਬਾਅਦ ਸੈਫ ਨੇ ਕਰੀਨਾ ਕਪੂਰ ਨਾਲ ਵਿਆਹ ਕਰ ਲਿਆ। ਉਸਦੀ ਭੈਣ ਸੋਹਾ ਅਲੀ ਖਾਨ ਵੀ ਇੱਕ ਅਭਿਨੇਤਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਧਮਾਲ ਮਚਾ ਰਹੀ ਹੈ। ਜੇ ਗੱਲ ਕਰੀਏ ਸੈਫ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਫ਼ਿਲਮਾਂ ਦੇ ਨਾਲ ਵੈੱਬ ਸੀਰੀਜ਼ ਵੀ ਹਨ।