ਰਹੱਸਮਈ ਧਮਾਕੇ ਦੀ ਆਵਾਜ਼ ਨੇ ਲੁਧਿਆਣਾ ‘ਚ ਮਚਾਈ ਦਹਿਸ਼ਤ, ਜਾਣੋ ਮਾਮਲਾ!

written by Lajwinder kaur | August 04, 2022

Ludhiana Residents Hear Loud Sound: ਵੀਰਵਾਰ ਦੁਪਹਿਰ ਕਰੀਬ 3 ਵਜੇ ਲੁਧਿਆਣਾ ਦੇ ਲੋਕਾਂ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸ਼ਹਿਰ 'ਚ ਬੰਬ ਧਮਾਕੇ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਰਹੱਸਮਈ ਆਵਾਜ਼ ਨੂੰ ਸੁਣ ਕੇ ਲੋਕਾਂ ਪ੍ਰੇਸ਼ਾਨ ਹੋ ਗਏ ਸਨ।

ਹੋਰ ਪੜ੍ਹੋ : ਕੈਟਰੀਨਾ ਕੈਫ ਦੇ ਇੰਸਟਾ ਪ੍ਰੋਫਾਈਲ 'ਚ ਨਾਮ ‘ਚ ਹੋਇਆ ਬਦਲਾਅ, ਪ੍ਰਸ਼ੰਸਕ ਹੋਏ ਪ੍ਰੇਸ਼ਾਨ, ਅਭਿਨੇਤਰੀ ਦਾ ਅਕਾਊਂਟ ਹੈਕ ਹੋ ਗਿਆ ਸੀ?

ludhaina image image source twitter

ਕਈਆਂ ਨੇ ਇਹ ਮੰਨ ਲਿਆ ਕਿ ਇਹ ਆਵਾਜ਼ਾਂ ਬੱਦਲ ਫਟਣ ਦੀਆਂ ਹਨ ਜਦੋਂ ਕਿ ਦੂਜਿਆਂ ਨੇ ਮਹਿਸੂਸ ਕੀਤਾ ਕਿ ਇਹ Sonic Boom ਦੀ ਹੋ ਸਕਦੀ ਹੈ ਪਰ ਕੋਈ ਵੀ ਸਪੱਸ਼ਟ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ।

ਜਿਵੇਂ ਹੀ ਇਹ ਆਵਾਜ਼ ਸੁਣੀ ਗਈ, ਤਾਂ ਲੋਕਾਂ ਨੇ ਇੱਕ ਦੂਜੇ ਨੂੰ ਵਟਸਐਪ ਯਕੀਨੀ ਬਣਾਉ ਣ ਲਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਕਿਸ-ਕਿਸ ਨੇ ਇਹ ਆਵਾਜ਼ ਸੁਣੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਆਵਾਜ਼ ਸੁਣਨ ਦੀ ਪੁਸ਼ਟੀ ਕੀਤੀ।

ludhiana image image source twitter

ਲੁਧਿਆਣਾ ਦੇ ਪੁਲਿਸ ਕਮਿਸ਼ਨਰ Kaustubh Sharma ਨੇ ਪੁਸ਼ਟੀ ਕੀਤੀ ਕਿ ਆਵਾਜ਼ Sonic Boom ਦੀ ਸੀ ਅਤੇ ਕੋਈ ਧਮਾਕਾ ਨਹੀਂ ਹੋਇਆ ਸੀ। ਸ਼ਰਮਾ ਨੇ ਦੱਸਿਆ ਕਿ ਪਹਿਲਾ ਧਮਾਕਾ ਦੁਪਹਿਰ ਕਰੀਬ 1 ਵਜੇ ਅਤੇ ਦੂਜਾ ਸ਼ਾਮ 4 ਵਜੇ ਦੇ ਕਰੀਬ ਸੁਣਿਆ ਗਿਆ। "ਅਸੀਂ ਇਸ ਦੀ ਜਾਂਚ ਕੀਤੀ ਅਤੇ ਅਜਿਹਾ ਲਗਦਾ ਹੈ ਕਿ ਇਹ ਸਿਰਫ ਇੱਕ ਸੋਨਿਕ ਬੂਮ ਸੀ।"

Ludhiana Residents Hear Loud Sound, Wonder What it Was-min image source twitter

ਉਨ੍ਹਾਂ ਨੇ ਅੱਗੇ ਕਿਹਾ ਕਿ ਧਮਾਕੇ ਕਾਰਨ ਲੋਕਾਂ ‘ਚ ਘਬਰਾਹਟ ਪੈਦਾ ਹੋ ਗਈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਜਾਣਨ ਲਈ ਪੁਲਿਸ ਹੈਲਪਲਾਈਨ 'ਤੇ ਕਾਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ, "ਜਦੋਂ ਪਹਿਲਾ ਧਮਾਕਾ ਹੋਇਆ ਤਾਂ ਅਸੀਂ ਮੀਟਿੰਗ ਵਿੱਚ ਸੀ। ਅਸੀਂ ਤੁਰੰਤ ਇਸ ਦੀ ਜਾਂਚ ਕਰਵਾਈ।"ਅਜੇ ਇਸ ਮਾਮਲੇ ਨੂੰ ਲੈ ਕੇ ਹੋਰ ਕਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

You may also like