ਕੈਟਰੀਨਾ ਕੈਫ ਦੇ ਇੰਸਟਾ ਪ੍ਰੋਫਾਈਲ 'ਚ ਹੋਇਆ ਬਦਲਾਅ, ਪ੍ਰਸ਼ੰਸਕ ਹੋਏ ਪ੍ਰੇਸ਼ਾਨ, ਕੀ ਕੈਟਰੀਨਾ ਦਾ ਅਕਾਊਂਟ ਹੋਇਆ ਹੈਕ?

written by Lajwinder kaur | August 04, 2022

Katrina Kaif changes her name on Instagram to Camedia Moderatez: ਕੈਟਰੀਨਾ ਕੈਫ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਹਾਲ ਹੀ 'ਚ ਕਿਸੇ ਨੇ ਇੰਸਟਾਗ੍ਰਾਮ 'ਤੇ ਅਦਾਕਾਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦੇ ਇੰਸਟਾ ਪ੍ਰੋਫਾਈਲ 'ਚ ਬਦਲਾਅ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਹਲਚਲ ਮਚ ਗਈ ਹੈ। ਜਿਸ ਤੋਂ ਬਾਅਦ ਅਟਕਲਾਂ ਵੀ ਸ਼ੁਰੂ ਹੋ ਗਈਆਂ ਸਨ ਕਿ ਸ਼ਾਇਦ ਅਦਾਕਾਰਾ ਕੈਟਰੀਨਾ ਕੈਫ ਦਾ ਅਕਾਊਂਟ ਹੈਕ ਹੋ ਗਿਆ ਹੈ। ਅਕਾਊਂਟ 'ਚ ਹੋਏ ਬਦਲਾਅ ਦਾ ਸਕਰੀਨ ਸ਼ਾਟ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ। ਖੈਰ, ਇਹ ਮਾਮਲਾ ਕੀ ਹੈ, ਆਓ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ।

ਹੋਰ ਪੜ੍ਹੋ : ਵਿਰਾਟ ਕੋਹਲੀ ਨਾਲ ਅਨੁਸ਼ਕਾ ਸ਼ਰਮਾ ਦੀਆਂ ਮਨਮੋਹਕ ਤਸਵੀਰਾਂ, ਅਦਾਕਾਰਾ ਨੇ ਕਿਹਾ-"ਇੱਕ ਪਿਆਰੇ ਮੁੰਡੇ ਨਾਲ ਬੈਂਡ ਸ਼ੁਰੂ ਕਰਨਾ ਚਾਹੁੰਦੀ ਸੀ"

inside image of katrina kaif istagram account

ਦਰਅਸਲ, ਕੁਝ ਸਮਾਂ ਪਹਿਲਾਂ ਕੈਟਰੀਨਾ ਕੈਫ ਨੇ ਫਲੋਰਲ ਡਰੈੱਸ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ 'ਤੇ ਪ੍ਰਸ਼ੰਸਕ ਕਾਫੀ ਪਿਆਰ ਲੁਟਾ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਇਸ ਦਾ ਐਲਾਨ ਵੀ ਕੀਤਾ ਹੈ।

ਉਸ ਨੇ ਦੱਸਿਆ ਸੀ ਕਿ ਉਹ ਗੌਰੀ ਖਾਨ ਨਾਲ ਕੁਝ ਖਾਸ ਲੈ ਕੇ ਆਉਣ ਵਾਲੀ ਹੈ। ਹਾਲਾਂਕਿ ਇਹ ਇਕ ਖਾਸ ਪ੍ਰੋਜੈਕਟ ਹੈ, ਪਰ ਉਸ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਪਰ ਜਿਵੇਂ ਹੀ ਕੈਟਰੀਨਾ ਨੇ ਇਹ ਪੋਸਟ ਕੀਤੀ, ਉਸ ਦੇ ਇੰਸਟਾ ਪ੍ਰੋਫਾਈਲ 'ਚ ਕੁਝ ਬਦਲਾਅ ਦੇਖਣ ਨੂੰ ਮਿਲੇ। ਅਭਿਨੇਤਰੀ ਦੇ ਨਾਂ ਦੀ ਥਾਂ ਕਾਮੇਡੀਅਨ ਮਾਡਰੇਟ ਵੱਡੇ ਅੱਖਰਾਂ ਵਿੱਚ ਦਿਖਾਈ ਦੇਣ ਲੱਗਿਆ ਸੀ।

katrina kaif account

ਜਦੋਂ ਕੈਟਰੀਨਾ ਦੇ ਫਾਲੋਅਰਜ਼ ਨੇ ਇਸ ਬਦਲਾਅ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਸ ਦਾ ਸਕਰੀਨ ਸ਼ਾਟ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਅਤੇ ਅਟਕਲਾਂ ਸ਼ੁਰੂ ਹੋ ਗਈਆਂ ਕਿ ਕੈਟਰੀਨਾ ਦਾ ਇੰਸਟਾਗ੍ਰਾਮ ਹੈਕ ਹੋ ਗਿਆ ਹੈ। ਪਰ ਅਸਲ 'ਚ ਅਜਿਹਾ ਨਹੀਂ ਹੋਇਆ ਕਿਉਂਕਿ ਕੁਝ ਸਮੇਂ ਬਾਅਦ ਕੈਟਰੀਨਾ ਨੇ ਆਪਣਾ ਨਾਂ ਬਦਲ ਕੇ ਆਪਣਾ ਨਾਮ ਹੀ ਲਿਖ ਲਿਆ ਸੀ।

katrina kaif on karan johar show koffee with karan 7-min

ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕੈਟਰੀਨਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਨੂੰ ਲੈ ਕੇ ਕੋਈ ਵੱਡਾ ਸੰਕੇਤ ਦਿੱਤਾ ਹੋਵੇ, ਜਿਸ ਨੂੰ ਪ੍ਰਸ਼ੰਸਕ ਸਮਝ ਨਹੀਂ ਸਕੇ। ਖੈਰ ਇਹ ਪ੍ਰੋਜੈਕਟ ਕੀ ਹੈ... ਅਤੇ ਕੈਟਰੀਨਾ ਇਸ ਦਾ ਖੁਲਾਸਾ ਕਦੋਂ ਕਰੇਗੀ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਪ੍ਰਸ਼ੰਸਕ ਤੇ ਕਲਾਕਾਰ ਕੈਟਰੀਨਾ ਕੈਫ ਦੀਆਂ ਨਵੀਆਂ ਤਸਵੀਰਾਂ ਦੀ ਖੂਬ ਤਾਰੀਫ ਕਰ ਰਹੇ ਹਨ। ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਨੇ। ਬਹੁਤ ਜਲਦ ਸਲਮਾਨ ਖ਼ਾਨ ਦੇ ਨਾਲ ਟਾਈਗਰ 3 ‘ਚ ਨਜ਼ਰ ਆਵੇਗੀ।

You may also like