ਵਿਰਾਟ ਕੋਹਲੀ ਨਾਲ ਅਨੁਸ਼ਕਾ ਸ਼ਰਮਾ ਦੀਆਂ ਮਨਮੋਹਕ ਤਸਵੀਰਾਂ, ਅਦਾਕਾਰਾ ਨੇ ਕਿਹਾ-"ਇੱਕ ਪਿਆਰੇ ਮੁੰਡੇ ਨਾਲ ਬੈਂਡ ਸ਼ੁਰੂ ਕਰਨਾ ਚਾਹੁੰਦੀ ਸੀ"

written by Lajwinder kaur | August 04, 2022

Anushka Sharma's Adorable Pics With Virat Kohli: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਪਤੀ ਅਤੇ ਕ੍ਰਿਕੇਟਰ ਵਿਰਾਟ ਕੋਹਲੀ ਨਾਲ ਮਨਮੋਹਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋੜੇ ਨੇ ਤਸਵੀਰਾਂ ਵਿੱਚ ਮੈਚਿੰਗ ਰੰਗ ਵਾਲੇ ਪਹਿਰਾਵੇ ਪਹਿਨੇ ਹਨ ਅਤੇ ਅਨੁਸ਼ਕਾ ਦਾ ਕੈਪਸ਼ਨ ਹੋਰ ਵੀ ਦਿਲਚਸਪ ਹੈ। ਅਭਿਨੇਤਰੀ ਨੇ ਲਿਖਿਆ: "ਹਮੇਸ਼ਾ ਇੱਕ ਪਿਆਰੇ ਮੁੰਡੇ ਦੇ ਨਾਲ ਇੱਕ ਬੈਂਡ ਸ਼ੁਰੂ ਕਰਨਾ ਚਾਹੁੰਦੀ ਸੀ," ਅਤੇ ਨਾਲ ਹੀ ਇੱਕ ਹਾਰਟ ਵਾਲਾ ਇਮੋਜੀ, ਇੱਕ ਕਪਲ ਵਾਲਾ ਇਮੋਜੀ ਅਤੇ ਰੌਕ ਸਾਈਨ ਨੂੰ ਵੀ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ।

ਹੋਰ ਪੜ੍ਹੋ : ਅੱਜ ‘ਮੰਨਤ’ ਬੰਗਲਾ ਸ਼ਾਹਰੁਖ ਖ਼ਾਨ ਦਾ ਨਹੀਂ ਸਗੋਂ ਸਲਮਾਨ ਖ਼ਾਨ ਦਾ ਹੋਣਾ ਸੀ ਪਰ ਇਸ…

inside image of anusha and virat

ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ। ਦੋਵੇਂ ਪਹਿਲੀ ਤਸਵੀਰ ਵਿੱਚ ਰੌਕ ਸਾਈਨ ਬਣਾ ਕੇ ਪੋਜ਼ ਦਿੰਦੇ ਹਨ ਅਤੇ ਫਿਰ ਉਹ ਦੂਜੀ ਫੋਟੋ ਵਿੱਚ ਜਿੱਤ ਦਾ ਚਿੰਨ੍ਹ ਦਿੰਦੇ ਹਨ। ਉਹ ਗ੍ਰੀਨ ਰੂਮ 'ਚ ਆਪਣਾ ਮਜ਼ੇਦਾਰ ਫੋਟੋ ਸੈਸ਼ਨ ਕਰਵਾਉਂਦੇ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ। ਨਾਮੀ ਸਿਤਾਰਿਆਂ ਤੋਂ ਲੈ ਕੇ ਪ੍ਰਸ਼ੰਸਕ ਇਸ ਕਿਊਟ ਕਪਲ ਦੀ ਖੂਬ ਤਾਰੀਫ ਕਰ ਰਹੇ ਹਨ।

virat and anushka

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਹਾਲ ਹੀ ਵਿੱਚ ਆਪਣੀ ਬੇਟੀ ਵਾਮਿਕਾ ਨਾਲ ਲੰਡਨ ਅਤੇ ਫਰਾਂਸ ਵਿੱਚ ਸਨ। ਹਾਲਾਂਕਿ ਅਦਾਕਾਰਾ ਨੇ ਆਪਣੇ ਪਰਿਵਾਰ ਨਾਲ ਬਹੁਤੀਆਂ ਝਲਕੀਆਂ ਸਾਂਝੀਆਂ ਨਹੀਂ ਕੀਤੀਆਂ, ਪਰ ਉਸਨੇ ਪਿਆਰ ਦੇ ਸ਼ਹਿਰ ਤੋਂ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ। ਕੁਝ ਦਿਨ ਪਹਿਲਾਂ ਅਨੁਸ਼ਕਾ ਅਤੇ ਵਿਰਾਟ ਨੂੰ ਮੁੰਬਈ ਏਅਰਪੋਰਟ 'ਤੇ ਆਪਣੀ ਬੇਟੀ ਨਾਲ ਘਰ ਪਰਤਦੇ ਦੇਖਿਆ ਗਿਆ ਸੀ।

viral video of anushka and virat kohli-min

ਇਸ ਦੌਰਾਨ, ਅਨੁਸ਼ਕਾ ਚੱਕਦਾ ਐਕਸਪ੍ਰੈਸ ਵਿੱਚ ਕ੍ਰਿਕੇਟਰ ਝੂਲਨ ਗੋਸਵਾਮੀ ਦੀ ਭੂਮਿਕਾ ਲਈ ਸਿਖਲਾਈ ਲੈ ਰਹੀ ਹੈ। ਅਭਿਨੇਤਰੀ ਨੇ 2018 ਵਿੱਚ ਆਨੰਦ ਐਲ ਰਾਏ ਦੀ ਜ਼ੀਰੋ ਵਿੱਚ ਅਭਿਨੈ ਕਰਨ ਤੋਂ ਬਾਅਦ ਪਿਛਲੇ ਸਾਲ ਬਾਇਓਪਿਕ ਦੀ ਘੋਸ਼ਣਾ ਕੀਤੀ ਸੀ। ਚੱਕਦਾ ਐਕਸਪ੍ਰੈਸ ਪ੍ਰੋਸਿਤ ਰਾਏ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਅਗਲੇ ਸਾਲ ਰਿਲੀਜ਼ ਹੋਵੇਗੀ।

 

 

View this post on Instagram

 

A post shared by AnushkaSharma1588 (@anushkasharma)

You may also like