ਅੱਜ 'ਮੰਨਤ' ਬੰਗਲਾ ਸ਼ਾਹਰੁਖ ਖ਼ਾਨ ਦਾ ਨਹੀਂ ਸਗੋਂ ਸਲਮਾਨ ਖ਼ਾਨ ਦਾ ਹੋਣਾ ਸੀ ਪਰ ਇਸ...

written by Lajwinder kaur | August 04, 2022

Salman Khan was offered Mannat before Shah Rukh Khan: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖ਼ਾਨ ਅਤੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਦੀ ਦੋਸਤੀ ਦੀਆਂ ਕਹਾਣੀਆਂ ਨੂੰ ਕੌਣ ਨਹੀਂ ਜਾਣਦਾ। ਦੋਵੇਂ ਇੰਡਸਟਰੀ ਦੇ ਚੋਟੀ ਦੇ ਅਦਾਕਾਰ ਹੋਣ ਦੇ ਨਾਲ-ਨਾਲ ਬਹੁਤ ਚੰਗੇ ਇਨਸਾਨ ਵੀ ਹਨ। ਸ਼ਾਇਦ ਇਹ ਉਨ੍ਹਾਂ ਦੀ ਚੰਗਿਆਈ ਹੈ ਕਿ ਉਹ ਇੱਕ-ਦੂਜੇ ਨੂੰ ਮੁਕਾਬਲਾ ਸਮਝਣ ਦੀ ਬਜਾਏ ਆਪਣਾ ਪਰਿਵਾਰ ਸਮਝਦੇ ਹਨ।

ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਭਾਵੇਂ ਸਾਲਾਂ ਤੋਂ ਇਕੱਠੇ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਏ, ਪਰ ਦੋਵੇਂ ਕਦੇ ਵੀ ਇੱਕ ਦੂਜੇ ਦੀਆਂ ਫਿਲਮਾਂ ਵਿੱਚ ਕੈਮਿਓ ਜਾਂ ਮਹਿਮਾਨ ਭੂਮਿਕਾ ਨਿਭਾਉਣ ਦਾ ਮੌਕਾ ਨਹੀਂ ਗੁਆਉਂਦੇ ਹਨ। ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਆਪਣੇ ਇੰਟਰਵਿਊ ਵਿੱਚ ਵੀ ਇੱਕ-ਦੂਜੇ ਦਾ ਜ਼ਿਕਰ ਕੀਤੇ ਬਿਨਾਂ ਨਹੀਂ ਰਹਿ ਸਕਦੇ, ਅਤੇ ਇਹ ਹਾਲ ਹੀ ਵਿੱਚ ਦੇਖਣ ਨੂੰ ਵੀ ਮਿਲਿਆ ਹੈ।

ਹੋਰ ਪੜ੍ਹੋ : 'ਇੰਡੀਅਨ 2' ਤੋਂ ਕਾਜਲ ਅਗਰਵਾਲ ਦਾ ਪੱਤਾ ਕੱਟਿਆ, ਕੀ ਕਮਲ ਹਾਸਨ ਨਾਲ ਦੀਪਿਕਾ ਪਾਦੁਕੋਣ ਆਵੇਗੀ ਮੁੱਖ ਭੂਮਿਕਾ ‘ਚ ਨਜ਼ਰ?

inside image of mannat with salman and shah rukh khan

ਹਾਲ ਹੀ 'ਚ ਇਕ ਇੰਟਰਵਿਊ 'ਚ ਜਦੋਂ ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਸ਼ਾਹਰੁਖ ਖ਼ਾਨ ਕੋਲ ਇਕ ਅਜਿਹੀ ਕਿਹੜੀ ਚੀਜ਼ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਹੁੰਦੇ ਤਾਂ ਦਬੰਗ ਖ਼ਾਨ ਨੇ ਬਹੁਤ ਹੀ ਦਿਲਚਸਪ ਜਵਾਬ ਦਿੱਤਾ। ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਦਾ ਬੰਗਲਾ 'ਮੰਨਤ' ਹੈ। ਇਸ ਦੇ ਨਾਲ ਹੀ ਸਲਮਾਨ ਖ਼ਾਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਵੀ ਮੰਨਤ ਬੰਗਲੇ ਦਾ ਆਫਰ ਮਿਲਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ।

inside image of salman khan and shahrukh khan

ਸਲਮਾਨ ਕਹਿੰਦੇ ਹਨ, “ਉਸਦਾ ਬੰਗਲਾ (ਮੰਨਤ), ਪਰ ਉਸ ਦਾ ਆਫਰ ਮੇਰੇ ਕੋਲ ਉਦੋਂ ਆਇਆ ਜਦੋਂ ਮੈਂ ਸ਼ੁਰੂ ਕੀਤਾ। ਮੇਰੇ ਪਿਤਾ (ਸਲੀਮ ਖ਼ਾਨ) ਨੇ ਕਿਹਾ ਕਿ ਤੁਸੀਂ ਇੰਨੇ ਵੱਡੇ ਘਰ ਵਿੱਚ ਕੀ ਕਰੋਗੇ? ਮੈਂ ਸ਼ਾਹਰੁਖ ਖ਼ਾਨ ਨੂੰ ਪੁੱਛਣਾ ਹੈ ਕਿ ਤੁਸੀਂ ਇੰਨੇ ਵੱਡੇ ਘਰ ਨਾਲ ਕੀ ਕਰ ਰਹੇ ਹੋ?

inside image of shah rukh khan and salman khan

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦਾ ਬੰਗਲਾ 'ਮੰਨਤ' ਮੁੰਬਈ ਦੇ ਬਾਂਦਰਾ ਇਲਾਕੇ 'ਚ ਬੈਂਡਸਟੈਂਡ 'ਤੇ ਸਥਿਤ ਹੈ। ਸ਼ਾਹਰੁਖ ਦੇ ਘਰ ਤੋਂ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਸ਼ਾਹਰੁਖ ਦਾ ਇਹ ਘਰ ਮੁੰਬਈ ਦਾ ਇੱਕ ਲੈਂਡਮਾਰਕ ਹੈ, ਜਿਸ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।

 

You may also like