'ਇੰਡੀਅਨ 2' ਤੋਂ ਕਾਜਲ ਅਗਰਵਾਲ ਦਾ ਪੱਤਾ ਕੱਟਿਆ, ਕੀ ਕਮਲ ਹਾਸਨ ਨਾਲ ਦੀਪਿਕਾ ਪਾਦੁਕੋਣ ਆਵੇਗੀ ਮੁੱਖ ਭੂਮਿਕਾ ‘ਚ ਨਜ਼ਰ?

written by Lajwinder kaur | August 04, 2022

'ਵਿਕਰਮ' ਦੀ ਸਫਲਤਾ ਤੋਂ ਬਾਅਦ, ਤਾਮਿਲ ਸੁਪਰਸਟਾਰ ਕਮਲ ਹਾਸਨ ਹੁਣ ਆਪਣੇ ਅਗਲੇ ਪ੍ਰੋਜੈਕਟ ਦੀ ਤਿਆਰੀ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਉਹ ਇਸ ਮਹੀਨੇ ਦੇ ਅੰਤ ਤੋਂ ਨਿਰਦੇਸ਼ਕ ਐਸ ਸ਼ੰਕਰ ਦੀ ਬਲਾਕਬਸਟਰ ਫਿਲਮ ਇੰਡੀਅਨ ਦਾ ਸੀਕਵਲ 'ਇੰਡੀਅਨ 2' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

ਪਹਿਲਾਂ ਕੋਵਿਡ ਕਰਕੇ ਫਿਰ ਪ੍ਰੋਡਕਸ਼ਨ ਹਾਊਸ ਅਤੇ ਸ਼ੰਕਰ ਵਿਚਾਲੇ ਮਤਭੇਦਾਂ ਕਾਰਨ ਫਿਲਮ 'ਚ ਦੇਰੀ ਹੋਈ ਹੈ। ਨਵੀਂ ਚਰਚਾ ਇਸ ਫਿਲਮ ਦੀ ਕਾਸਟ ਨੂੰ ਲੈ ਕੇ ਹੈ। ਸਭ ਨੂੰ ਪਤਾ ਸੀ ਕਿ ਇਸ ਫਿਲਮ 'ਚ ਸਿੰਘਮ ਗਰਲ ਕਾਜਲ ਅਗਰਵਾਲ ਮੁੱਖ ਅਦਾਕਾਰਾ ਦੀ ਭੂਮਿਕਾ ਨਿਭਾਏਗੀ ਪਰ ਉਸ ਦੇ ਵਿਆਹ ਅਤੇ ਹਾਲ ਹੀ 'ਚ ਹੋਏ ਬੱਚੇ ਤੋਂ ਬਾਅਦ ਇਸ 'ਚ ਟਵਿਸਟ ਆ ਗਿਆ।

ਹੋਰ ਪੜ੍ਹੋ : Sonam Kapoor delivery: ਜਾਣੋ ਕਦੋਂ ਹੋਵੇਗੀ ਸੋਨਮ ਦੀ ਡਿਲੀਵਰੀ! ਕਪੂਰ ਪਰਿਵਾਰ ਛੋਟੇ ਮਹਿਮਾਨ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ

deepika padukone new look from cannes

ਅੰਦਰੋਂ ਇਹ ਕਿਹਾ ਜਾ ਰਿਹਾ ਹੈ ਕਿ ਕਾਜਲ ਅਗਰਵਾਲ ਨੂੰ ਰਿਪਲੇਸ ਕਰਨ ਲਈ ਦੀਪਿਕਾ ਪਾਦੁਕੋਣ ਨੂੰ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਕੁਝ ਨਹੀਂ ਕਹਿ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੀਕਾ ਪ੍ਰੋਡਕਸ਼ਨ ਦੀ ਟੀਮ ਨੇ ਦੀਪਿਕਾ ਨਾਲ ਸੰਪਰਕ ਕੀਤਾ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਪ੍ਰੋਜੈਕਟ ਵਿੱਚ ਸ਼ਾਮਿਲ ਹੋਣ ਲਈ ਉਸਦੀ ਸਹਿਮਤੀ ਦੀ ਉਮੀਦ ਹੈ। 'ਪਠਾਨ' ਤੋਂ ਇਲਾਵਾ ਦੀਪਿਕਾ ਫਿਲਹਾਲ 'ਪ੍ਰੋਜੈਕਟ ਕੇ' ਕਰ ਰਹੀ ਹੈ, ਜਿਸ 'ਚ ਉਸ ਦੇ ਨਾਲ ਪ੍ਰਭਾਸ ਹੈ। ਨਿਰਦੇਸ਼ਕ ਸ਼ੰਕਰ ਵੀ ਅਭਿਨੇਤਾ ਵਿਵੇਕ ਦਾ ਬਦਲ ਲੱਭ ਰਹੇ ਹਨ। ਵਿਵੇਕ ਦੀ ਪਿਛਲੇ ਸਾਲ ਮੌਤ ਹੋ ਗਈ ਸੀ।

kamal hassan

ਪਹਿਲਾਂ ਖਬਰ ਸੀ ਕਿ ਆਰਸੀ 15 ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਸ਼ੰਕਰ ਅਤੇ ਕਮਲ ਹਾਸਨ 'ਇੰਡੀਅਨ 2' ਦੀ ਸ਼ੂਟਿੰਗ ਸ਼ੁਰੂ ਕਰਨਗੇ ਪਰ ਹੁਣ ਤਾਜ਼ਾ ਰਿਪੋਰਟ ਇਹ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਅਗਸਤ 'ਚ ਹੀ ਸ਼ੁਰੂ ਹੋ ਰਹੀ ਹੈ। ਇਸ ਫਿਲਮ ਦਾ ਪਹਿਲਾ ਭਾਗ 'ਇੰਡੀਅਨ' ਸਾਲ 1996 'ਚ ਰਿਲੀਜ਼ ਹੋਇਆ ਸੀ ਅਤੇ ਉਸ ਦਾ ਨਿਰਦੇਸ਼ਨ ਵੀ ਐੱਸ ਸ਼ੰਕਰ ਨੇ ਕੀਤਾ ਸੀ। ਪਹਿਲੇ ਭਾਗ ਵਿੱਚ ਕਮਲ ਹਾਸਨ ਤੋਂ ਇਲਾਵਾ ਉਰਮਿਲਾ ਮਾਤੋਂਡਕਰ ਅਤੇ ਮਨੀਸ਼ਾ ਕੋਇਰਾਲਾ ਮੁੱਖ ਭੂਮਿਕਾਵਾਂ ਵਿੱਚ ਸਨ।

inside image of kamal hassan indian 2

You may also like