Sonam Kapoor delivery: ਜਾਣੋ ਕਦੋਂ ਹੋਵੇਗੀ ਸੋਨਮ ਦੀ ਡਿਲੀਵਰੀ! ਕਪੂਰ ਪਰਿਵਾਰ ਛੋਟੇ ਮਹਿਮਾਨ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ

Written by  Lajwinder kaur   |  August 04th 2022 05:10 PM  |  Updated: August 04th 2022 04:50 PM

Sonam Kapoor delivery: ਜਾਣੋ ਕਦੋਂ ਹੋਵੇਗੀ ਸੋਨਮ ਦੀ ਡਿਲੀਵਰੀ! ਕਪੂਰ ਪਰਿਵਾਰ ਛੋਟੇ ਮਹਿਮਾਨ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ

Sonam Kapoor delivery: ਬਾਲੀਵੁੱਡ ਦੀ ਸਟਾਈਲਿਸ਼ ਅਦਾਕਾਰਾ ਸੋਨਮ ਕਪੂਰ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਜਿਹੇ 'ਚ ਲੋਕ ਉਨ੍ਹਾਂ ਦੀ ਡਿਲੀਵਰੀ ਦਾ ਇੰਤਜ਼ਾਰ ਕਰ ਰਹੇ ਹਨ। ਖੈਰ, ਜਲਦੀ ਹੀ ਸੋਨਮ ਅਤੇ ਉਸਦੇ ਸਾਰੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ, ਕਿਉਂਕਿ ਇਸ ਮਹੀਨੇ ਸੋਨਮ ਕਪੂਰ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੋਨਮ ਦੀ ਡਿਲੀਵਰੀ ਅਗਸਤ 'ਚ ਹੋਵੇਗੀ। ਇਸ ਦੇ ਨਾਲ ਹੀ ਕਪੂਰ ਪਰਿਵਾਰ ਨੇ ਛੋਟੇ ਮਹਿਮਾਨ ਦੇ ਸਵਾਗਤ ਲਈ ਪੂਰੀ ਤਿਆਰੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਸੋਨਮ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਪੂਰਾ ਪਰਿਵਾਰ ਨਵੇਂ ਮੈਂਬਰ ਦੇ ਸਵਾਗਤ ਦੇ ਲਈ ਤਿਆਰੀ ਕਰ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੋਂ ਬਾਅਦ ਸਰਗੁਣ ਮਹਿਤਾ ਨੇ ਆਪਣੇ ਖ਼ਾਸ ਅੰਦਾਜ਼ ‘ਚ ਬਣਾਈ ਸਵਾਦਿਸ਼ਟ ਮੈਗੀ, ਤੁਹਾਨੂੰ ਕਿਹੜੇ ਕਲਾਕਾਰ ਦੀ ਮੈਗੀ ਆਈ ਪਸੰਦ?

image From Instagram

ਰਿਪੋਰਟ ਮੁਤਾਬਕ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਪਹਿਲੇ ਬੱਚੇ ਦਾ ਜਨਮ ਉਨ੍ਹਾਂ ਦੇ ਮਾਤਾ-ਪਿਤਾ ਦੇ ਘਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਬਾਅਦ ਸੋਨਮ ਕਪੂਰ ਜ਼ਿਆਦਾਤਰ ਆਪਣੇ ਲੰਡਨ ਵਾਲੇ ਘਰ 'ਚ ਹੀ ਰਹੀ ਹੈ। ਆਨੰਦ ਅਤੇ ਸੋਨਮ ਦਾ ਦਿੱਲੀ ਵਿੱਚ ਵੀ ਆਲੀਸ਼ਾਨ ਘਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੋਨਮ 6 ਮਹੀਨੇ ਤੱਕ ਆਪਣੇ ਮਾਤਾ-ਪਿਤਾ ਦੇ ਘਰ ਰਹੇਗੀ, ਜਿਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਲੰਡਨ ਚਲੀ ਜਾਵੇਗੀ।

sonam kapoor baby shower in mumbai-min

ਇਸ ਦੇ ਨਾਲ ਹੀ ਸੋਨਮ ਕੋਲ ਕਈ ਫਿਲਮਾਂ ਹਨ, ਜਿਨ੍ਹਾਂ 'ਚ ਉਹ ਆਪਣੀ ਡਿਲੀਵਰੀ ਤੋਂ ਬਾਅਦ ਕੰਮ ਕਰੇਗੀ। ਪ੍ਰਸ਼ੰਸਕਾਂ ਨੂੰ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੀ ਜੋੜੀ ਬਹੁਤ ਪਸੰਦ ਹੈ। ਅਜਿਹੇ 'ਚ ਉਹ ਦੋਹਾਂ ਦੇ ਪਹਿਲੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

sonam kapoor and her husband-min

ਸੋਨਮ ਨੇ ਗਰਭ ਅਵਸਥਾ ਦੌਰਾਨ ਕਈ ਫੋਟੋਸ਼ੂਟ ਕਰਵਾਏ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੇ। ਸੋਨਮ ਨੂੰ ਕਈ ਵਾਰ ਆਪਣੇ ਬੇਬੀ ਬੰਪ ਨੂੰ ਖੂਬਸੂਰਤੀ ਨਾਲ ਫਲਾਂਟ ਕਰਦੇ ਦੇਖਿਆ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨਮ ਦੇ ਬੇਬੀ ਸ਼ਾਵਰ ਦੀ ਰਸਮ ਲੰਡਨ ਵਿੱਚ ਰੱਖੀ ਗਈ ਸੀ। ਕਪੂਰ ਪਰਿਵਾਰ ਨੇ ਮੁੰਬਈ 'ਚ ਅਦਾਕਾਰਾ ਦੇ ਬੇਬੀ ਸ਼ਾਵਰ ਫੰਕਸ਼ਨ ਦੀਆਂ ਤਿਆਰੀਆਂ ਵੀ ਕਰ ਲਈਆਂ ਸਨ ਪਰ ਕੋਵਿਡ 19 ਕਾਰਨ ਆਖਰੀ ਸਮੇਂ 'ਤੇ ਇਸ ਨੂੰ ਰੱਦ ਕਰਨਾ ਪਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network