ਦਿਲਜੀਤ ਦੋਸਾਂਝ ਤੋਂ ਬਾਅਦ ਸਰਗੁਣ ਮਹਿਤਾ ਨੇ ਆਪਣੇ ਖ਼ਾਸ ਅੰਦਾਜ਼ ‘ਚ ਬਣਾਈ ਸਵਾਦਿਸ਼ਟ ਮੈਗੀ, ਤੁਹਾਨੂੰ ਕਿਹੜੇ ਕਲਾਕਾਰ ਦੀ ਮੈਗੀ ਆਈ ਪਸੰਦ?

written by Lajwinder kaur | August 04, 2022

Sargun Mehta made a delicious Maggi in her special style: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕਲਾਕਾਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਇੰਸਟਾਗ੍ਰਾਮ ਐੱਪ ਜਿਸ ਉੱਤੇ ਸੈਲੀਬ੍ਰੇਟੀ ਕਾਫੀ ਐਕਟਿਵ ਰਹਿੰਦੇ ਹਨ। ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਇੰਸਟਾਗ੍ਰਾਮ ਅਕਾਉਂਟ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਕੁਕਿੰਗ ਦੇ ਹੁਨਰ ਨੂੰ ਪੇਸ਼ ਕੀਤਾ ਹੈ।

sargun mehta image

ਹੋਰ ਪੜ੍ਹੋ : Anupamaa: ਹਾਦਸੇ ਤੋਂ ਬਾਅਦ ਜੰਗਲ 'ਚ ਭਟਕਣਗੇ ਅਨੁਜ, ਅਨੁਪਮਾ ਸ਼ੋਅ 'ਚ ਆਵੇਗਾ ਦਿਲਚਸਪ ਮੋੜ

ਸਰਗੁਣ ਮਹਿਤਾ ਜੋ ਕਿ ਵੀਡੀਓ 'ਚ ਉਹ ਆਪਣੇ ਅੰਦਾਜ਼ ਦੇ ਨਾਲ ਮੈਗੀ ਬਣਾ ਰਹੀ ਹੈ। ਉਨ੍ਹਾਂ ਨੇ ਵੱਖਰੇ ਸਟਾਈਲ ਦੇ ਨਾਲ ਮੈਗੀ ਨੂੰ ਤਿਆਰ ਕੀਤਾ ਹੈ, ਉਨ੍ਹਾਂ ਨੇ ਕਰੀਮ, ਚੀਸ, ਮੱਖਣ ਆਦਿ ਕਈ ਚੀਜ਼ਾਂ ਦੀ ਵਰਤੋਂ ਕਰਕੇ ਸਵਾਦੀ ਮੈਗੀ ਬਣਾਈ ਹੈ। ਇਸ ਵੀਡੀਓ ਦੇ ਬੈਗਰਾਉਂਡ ‘ਚ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੋਸਾਂਝ ਦੇ ਗੀਤ ਵੀ ਸੁਣਨ ਨੂੰ ਮਿਲ ਰਹੇ ਹਨ।

sargun mehta with hubby

ਇਹ ਵੀਡੀਓ ਦੇਖ ਕੇ ਕਈ ਦਰਸ਼ਕਾਂ ਨੂੰ ਦਿਲਜੀਤ ਦੋਸਾਂਝ ਦੇ ਕੁਝ ਦਿਨ ਪਹਿਲਾਂ ਹੀ ਬਣਾਈ ਮੈਗੀ ਵਾਲਾ ਵੀਡੀਓ ਯਾਦ ਆ ਜਾਵੇਗਾ। ਦਿਲਜੀਤ ਦੋਸਾਂਝ ਵੀ ਅਕਸਰ ਹੀ ਆਪਣੇ ਕੁਕਿੰਗ ਵਾਲੇ ਹੁਨਰ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਦੱਸ ਦਈਏ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਸਿਲਵਰ ਸਕੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਇਹ ਜੋੜੀ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਪੰਜਾਬੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ‘ਚ ਨਜ਼ਰ ਆਉਣਗੇ।

inside image of sargun mehta and diljit

ਦੱਸ ਦਈਏ ਸਰਗੁਣ ਮਹਿਤਾ ਵੀ ਪੰਜਾਬੀ ਫ਼ਿਲਮ ਜਗਤ ਦੀ ਟੌਪ ਦੀ ਅਦਾਕਾਰਾ ਚੋਂ ਇੱਕ ਹੈ। ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਉਧਰ ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਨੇ। ਉਹ ਪੰਜਾਬੀ ਫ਼ਿਲਮਾਂ ‘ਚ ਵੀ ਨਹੀਂ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।

Sargun Mehta Wali Maggi: 

 

View this post on Instagram

 

A post shared by Sargun Mehta (@sargunmehta)

DILJIT DOSANJH Wali Maggi:

 

View this post on Instagram

 

A post shared by DILJIT DOSANJH (@diljitdosanjh)

You may also like