ਪੰਜਾਬੀ ਲਾੜੀ ਦੇ ਲੁੱਕ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਦਿਵਿਯੰਕਾ ਤ੍ਰਿਪਾਠੀ, ਜਲਦ ਹੀ ਰਿਲੀਜ਼ ਹੋਵੇਗੀ ਮਿਊਜ਼ਿਕ ਵੀਡੀਓ 'ਬਾਬੁਲ ਦਾ ਵੇਹੜਾ'
ਪੰਜਾਬੀ ਲਾੜੀ ਦੇ ਲੁੱਕ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਦਿਵਿਯੰਕਾ ਤ੍ਰਿਪਾਠੀ, ਜਲਦ ਹੀ ਰਿਲੀਜ਼ ਹੋਵੇਗੀ ਮਿਊਜ਼ਿਕ ਵੀਡੀਓ 'ਬਾਬੁਲ ਦਾ ਵੇਹੜਾ'
ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਦਹੀਆ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਟੀਵੀ ਜਗਤ ਵਿੱਚ ਆਪਣੀ ਐਕਟਿੰਗ ਦੇ ਨਾਲ ਵੱਡਾ ਮੁਕਾਮ ਹਾਸਲ ਕਰਨ ਵਾਲੀ ਦਿਵਿਯੰਕਾ ਤ੍ਰਿਪਾਠੀ ਹੁਣ ਆਪਣੀ ਮਿਊਜ਼ਿਕ ਵੀਡੀਓ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
Image Source: Google
ਦਿਵਿਯੰਕਾ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਆਉਣ ਵਾਲੇ ਗੀਤ 'ਬਾਬੁਲ ਦਾ ਵੇਹੜਾ' ਦਾ ਟੀਜ਼ਰ ਸਾਂਝਾ ਕੀਤਾ ਹੈ। ਇਸ ਮਿਊਜ਼ਿਕ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੈਪਸ਼ਨ ਦੇ ਨਾਲ ਸਾਂਝਾ ਕਰਦੇ ਹੋਏ, ਦਿਵਿਯੰਕਾ ਨੇ ਲਿਖਿਆ, " ਮੇਰੀ ਪਹਿਲੀ ਮਿਊਜ਼ਿਕ ਵੀਡੀਓ #BabulDaVehda, ਜਿਸ ਨੂੰ @aseeskaurmusic ਨੇ ਗਾਇਆ ਹੈ ਅਤੇ ਇਹ @meetbrosofficial ਵੱਲੋਂ ਤਿਆਰ ਕੀਤਾ ਗਿਆ ਹੈ , ਵੇਖੋ ਇਸ ਦੀ ਇੱਕ ਝਲਕ।"
View this post on Instagram
ਦਿਵਿਯੰਕਾ ਤ੍ਰਿਪਾਠੀ ਦੀ ਇਸ ਪੋਸਟ ਨੂੰ ਹੁਣ ਤੱਕ 6 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸ ਗੀਤ ਦੀ ਪਹਿਲੀ ਝਲਕ ਵਿੱਚ ਦਿਵਿਯੰਕਾ ਇੱਕ ਪੰਜਾਬੀ ਲਾੜੀ ਦੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਉਹ ਲਾਲ ਜੋੜੇ ਵਿੱਚ ਸਜੀ ਹੋਈ ਹੈ। ਦਿਵਿਯੰਕਾ ਦੇ ਫੈਨਜ਼ ਉਸ ਦੀ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ।
Image from Google
ਇਸ ਮਿਊਜ਼ਿਕ ਵੀਡੀਓ ਨੂੰ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ ਅਤੇ ਗਾਇਕਾ ਆਸੀਸ ਕੌਰ ਨੇ ਇਹ ਗੀਤ ਗਾਇਆ ਹੈ। ਇਸ ਗੀਤ ਦੇ ਬੋਲ ਕੁਮਾਰ ਨੇ ਲਿਖੇ ਹਨ। ਇਹ ਗੀਤ Mb Music ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਇਹ ਗੀਤ 5 ਜਨਵਰੀ ਨੂੰ ਰਿਲੀਜ਼ ਹੋਵੇਗਾ।
Image Source: Google
ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਸ਼ੇਅਰ ਕੀਤੀ ਸਾਲ 2022 ਦੀ ਆਪਣੀ ਪਹਿਲੀ ਤਸਵੀਰ , ਮੰਗਲਸੂਰਤ ਨੂੰ ਫਲਾਂਟ ਕਰਦੀ ਆਈ ਨਜ਼ਰ
ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਹ ਗੀਤ ਇੱਕ ਕੁੜੀ ਦੀ ਉਸ ਦੇ ਪਿਤਾ ਦੇ ਘਰ ਜਨਮ ਲੈਣ ਤੋਂ ਲੈ ਕੇ ਪਤੀ ਦੇ ਘਰ ਤੱਕ ਦੀ ਜ਼ਿੰਦਗੀ ਤੇ ਉਸ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ।
ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਟੀਵੀ ਜਗਤ ਦੇ ਸਿਤਾਰਿਆਂ ਦਾ ਮਿਊਜ਼ਿਕ ਵੀਡੀਓਜ਼ ਕਰਨਾ ਇੱਕ ਟ੍ਰੈਂਡ ਬਣਦਾ ਜਾ ਰਿਹਾ ਹੈ। ਦਿਵਯੰਕਾ ਤੋਂ ਪਹਿਲਾਂ ਆਸਿਮ ਰਿਆਜ਼, ਹਿਨਾ ਖ਼ਾਨ, ਕਰਨ ਕੁੰਦਰਾ, ਸ਼ਹਿਨਾਜ਼ ਗਿੱਲ ਤੇ ਜੈਸਮੀਨ ਆਦਿ ਕਈ ਸਿਤਾਰੇ ਮਿਊਜ਼ਿਕ ਵੀਡੀਓਜ਼ ਦੇ ਵਿੱਚ ਕੰਮ ਕਰ ਚੁੱਕੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
