ਭੋਜਨ ਤੋਂ ਬਾਅਦ ਇਨ੍ਹਾਂ ਫ਼ਲਾਂ ਦਾ ਨਾ ਕਰੋ ਸੇਵਨ

written by Shaminder | June 26, 2021

ਫ਼ਲਾਂ ਵਿੱਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ । ਫਲ ਖਾਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਅਤੇ ਹਰ ਕਿਸੇ ਨੂੰ ਫਲ ਖਾਣਾ ਪਸੰਦ ਹੁੰਦਾ ਹੈ ।ਪਰ ਕਈ ਵਾਰ ਇਨ੍ਹਾਂ ਫਲਾਂ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ । ਇਸ ਦੀ ਜਾਣਕਾਰੀ ਬਹੁਤ ਹੀ ਘੱਟ ਲੋਕਾਂ ਨੂੰ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਫ਼ਲਾਂ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ । mangoes ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਦਾ ਆਪਣੀ ਧੀ ਈਸ਼ਾ ਦਿਓਲ ਨਾਲ ਵੀਡੀਓ ਹੋ ਰਿਹਾ ਵਾਇਰਲ, ਹਰ ਕਿਸੇ ਨੂੰ ਕਰ ਰਿਹਾ ਭਾਵੁਕ
banana ਖਾਣੇ ਤੋਂ ਬਾਅਦ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੰਬ ’ਚ ਸ਼ੂਗਰ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਗਰਮ ਤਾਸੀਰ ਦੇ ਅੰਬ ਦਾ ਸੇਵਨ ਸ਼ੂਗਰ ਦੇ ਮਰੀਜ਼ ਨੂੰ ਬਿਲਕੁੱਲ ਨਹੀਂ ਕਰਨਾ ਚਾਹੀਦਾ। ਖਾਣੇ ਤੋਂ ਇਕ ਘੰਟਾ ਬਾਅਦ ਅੰਬ ਦਾ ਸੇਵਨ ਕਰੋ। Tarbooz ਕੇਲਾ ਕੈਲੋਰੀ ਅਤੇ ਗੁੱਲੂਕੋਜ਼ ਲੈਵਲ ਵਧਾ ਸਕਦਾ ਹੈ। ਕੇਲੇ ’ਚ ਸਟਾਰਚ ਹੁੰਦਾ ਹੈ, ਇਸੀ ਕਾਰਨ ਇਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ। ਖਾਣੇ ਤੋਂ ਬਾਅਦ ਕੇਲਾ ਖਾਣ ਨਾਲ ਪੇਟ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਤਰਬੂਜ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਕੁਝ ਲੋਕ ਰਾਤ ਨੂੰ ਖਾਣੇ ਤੋਂ ਬਾਅਦ ਤਰਬੂਜ ਦਾ ਸੇਵਨ ਕਰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

0 Comments
0

You may also like