ਧੰਨਤੇਰਸ ’ਤੇ ਭੁੱਲ ਕੇ ਵੀ ਨਾ ਘਰ ਲਿਆਓ ਇਹ ਚੀਜ਼ਾਂ

written by Rupinder Kaler | November 01, 2021

Dhanteras 2021: ਹਿੰਦੂ ਪੰਚਾਂਗ ਅਨੁਸਾਰ, ਧੰਨਤੇਰਸ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ Dhanteras  2 ਨਵੰਬਰ ਨੂੰ ਹੈ। ਹਿੰਦੂ ਧਰਮ ਦੀ ਮਾਨਤਾ ਅਨੁਸਾਰ ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਅਨੁਸਾਰ ਇਸ ਦਿਨ ਕੀਮਤੀ ਧਾਤਾਂ, ਸੋਨਾ ਜਾਂ ਚਾਂਦੀ ਖਰੀਦਣਾ ਸ਼ੁਭ ਹੁੰਦਾ ਹੈ। ਇਸ ਤੋਂ ਇਲਾਵਾ ਇਸ ਪਵਿੱਤਰ ਦਿਹਾੜੇ 'ਤੇ ਲੋਕ ਭਾਂਡੇ ਵੀ ਖਰੀਦਦੇ ਹਨ। ਇਹੀ ਕਾਰਨ ਹੈ ਕਿ ਇਸ ਮੌਕੇ ਸਰਾਫਾ ਬਾਜ਼ਾਰਾਂ 'ਚ ਕਾਫੀ ਭੀੜ ਹੁੰਦੀ ਹੈ ਪਰ ਕਿਹਾ ਜਾਂਦਾ ਹੈ ਕਿ ਧੰਨਤੇਰਸ ਦੇ ਦਿਨ ਕੁਝ ਚੀਜ਼ਾਂ ਖਰੀਦਣਾ ਅਸ਼ੁਭ ਹੁੰਦਾ ਹੈ।

ਹੋਰ ਪੜ੍ਹੋ :

ਕਿਸਾਨ ਮੋਰਚੇ ਨੂੰ ਲੈ ਕੇ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਕੀਤਾ ਵੱਡਾ ਐਲਾਨ

ਵਰਜਿਤ ਧਾਤ ਜਾਂ ਸਮਾਨ ਖਰੀਦਣ ਨਾਲ ਘਰ ਵਿੱਚ ਬਰਕਤ ਰੁੱਕ ਸਕਦੀ ਹੈ ਤੇ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ। ਧਨਤੇਰਸ 'ਤੇ ਕੱਚ ਦੀ ਬਣੀ ਕੋਈ ਚੀਜ਼ ਨਾ ਖਰੀਦੋ। ਜੋਤਿਸ਼ ਸ਼ਾਸਤਰ ਅਨੁਸਾਰ ਸ਼ੀਸ਼ੇ ਦਾ ਸਬੰਧ ਰਾਹੂ ਨਾਲ ਹੈ। ਰਾਹੂ ਦਾ ਕਿਸੇ ਵੀ ਤਰੀਕੇ ਨਾਲ ਘਰ ਵਿੱਚ ਪ੍ਰਵੇਸ਼ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਹੂ ਦੇ ਕਾਰਨ ਘਰ ਵਿੱਚ ਗਰੀਬੀ ਆਉਂਦੀ ਹੈ। ਧਨਤੇਰਸ ਦੇ ਦਿਨ ਕਿਸੇ ਨੂੰ ਵੀ ਪਲਾਸਟਿਕ ਦੀ ਬਣੀ ਕੋਈ ਚੀਜ਼ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਸ ਨਾਲ ਪੈਸਾ ਟਿਕਦਾ ਨਹੀਂ ਹੈ।

ਇਸ ਦਿਨ ਲੋਹਾ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹਾ ਸ਼ਨੀ ਦਾ ਕਾਰਕ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧੰਨਤੇਰਸ 'ਤੇ ਲੋਹੇ ਦੀ ਕੋਈ ਵੀ ਚੀਜ਼ ਘਰ 'ਚ ਲਿਆਉਣ ਨਾਲ ਘਰ ਵਿੱਚ ਦਲਿੱਦਰੀ ਆਉਂਦੀ ਹੈ।

ਧਨਤੇਰਸ ਦੇ ਦਿਨ, ਕਿਸੇ ਨੂੰ ਚੀਨੀ ਮਿੱਟੀ ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਸ ਤਿਉਹਾਰ 'ਤੇ ਚੀਨੀ ਮਿੱਟੀ ਦੀਆਂ ਬਣੀਆਂ ਵਸਤੂਆਂ ਨੂੰ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ।

You may also like