ਪੀਟੀਸੀ ਪੰਜਾਬੀ ’ਤੇ ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਲੁਧਿਆਣਾ ਆਡੀਸ਼ਨ

Written by  Rupinder Kaler   |  September 10th 2019 11:14 AM  |  Updated: September 10th 2019 12:26 PM

ਪੀਟੀਸੀ ਪੰਜਾਬੀ ’ਤੇ ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਲੁਧਿਆਣਾ ਆਡੀਸ਼ਨ

ਪੀਟੀਸੀ ਪੰਜਾਬੀ ’ਤੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਆਗਾਜ਼ ਹੋ ਗਿਆ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਕੁੜੀਆਂ ਨੇ ਆਡੀਸ਼ਨ ਦਿੱਤਾ ਸੀ ਪਰ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਕੁੜੀਆਂ ਦੀ ਹੀ ਚੋਣ ਕੀਤੀ ਹੈ ਜਿਹੜੀਆਂ ਹੁਸਨ ਤੇ ਹੁਨਰ ਦੀਆਂ ਮਾਲਕ ਹਨ । ਇਹ ਆਡੀਸ਼ਨ ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਵਿੱਚ ਲਏ ਗਏ ਸਨ ।

https://www.facebook.com/ptcpunjabi/videos/389187068645213/

ਬੀਤੇ ਦਿਨ ਤੁਹਾਨੂੰ ਚੰਡੀਗੜ੍ਹ ਆਡੀਸ਼ਨ ਦਿਖਾਇਆ ਗਿਆ ਸੀ ਅੱਜ ਤੁਹਾਨੂੰ ਯਾਨੀ 10 ਸਤੰਬਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਵਿੱਚ ਲੁਧਿਆਣਾ ਆਡੀਸ਼ਨ ਦਿਖਾਇਆ ਜਾਵੇਗਾ ।

https://www.instagram.com/p/BzhcehAl0GN/

ਇਸ ਆਡੀਸ਼ਨ ਦੌਰਾਨ ਪੰਜਾਬੀ ਮੁਟਿਆਰਾਂ ਦੀ ਝਲਕ ਦੇਖਦੇ ਹੀ ਬਣਦੀ ਸੀ । ਲੰਮੀਆਂ ਲਾਈਨਾਂ ਵਿੱਚ ਖੜੀਆਂ ਇਹਨਾਂ ਕੁੜੀਆਂ ਦੀਆਂ ਅੱਖਾਂ ਵਿੱਚ ਐਂਟਰਟੇਨਮੈਂਟ ਦੀ ਦੁਨੀਆਂ ਵਿੱਚ ਕੁਝ ਕਰਨ ਦਾ ਜਜ਼ਬਾ ਦੇਖਦੇ ਹੀ ਬਣਦਾ ਸੀ ।

https://www.facebook.com/ptcpunjabi/photos/a.371270756350513/1733876726756569/?type=3&theater

ਪਰ ਇਸ ਦੇ ਬਾਵਜੂਦ ਕੁਝ ਕਿਸਮਤ ਵਾਲੀਆਂ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ । ਲੁਧਿਆਣਾ ਆਡੀਸ਼ਨ ਵਿੱਚ ਕਿਸ ਕੁੜੀ ਨੇ ਮਾਰੀ ਬਾਜ਼ੀ ਤੇ ਕੌਣ ਹੋਈ ਆਡੀਸ਼ਨ ਤੋਂ ਬਾਹਰ ਜਾਨਣ ਲਈ ਦੇਖੋ ਅੱਜ ਰਾਤ ਯਾਨੀ ਮੰਗਲਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network