ਕੱਚੇ ਅੰਬ ਦੀ ਚਟਨੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ, ਇਸ ਦੇ ਬਹੁਤ ਹੁੰਦੇ ਹਨ ਫਾਇਦੇ

Written by  Rupinder Kaler   |  May 25th 2021 05:19 PM  |  Updated: May 25th 2021 05:19 PM

ਕੱਚੇ ਅੰਬ ਦੀ ਚਟਨੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ, ਇਸ ਦੇ ਬਹੁਤ ਹੁੰਦੇ ਹਨ ਫਾਇਦੇ

ਕੱਚੇ ਅੰਬ ਵਿੱਚ ਬਹੁਤ ਮਾਤਰਾ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ 6 ਤੇ ਵਿਟਾਮਿਨ ਕੇ ਪਾਏ ਜਾਂਦੇ ਹਨ। ਸਿਰਫ਼ ਇਹ ਹੀ ਨਹੀਂ, ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ, ਫਾਈਬਰ ਦੀ ਚੰਗੀ ਮਾਤਰਾ ਵੀ ਹੁੰਦੀ ਹੈ, ਜੋ ਕਿ ਲੀਵਰ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਐਂਟੀ-ਐਕਸੀਡੈਂਟ ਤੱਤ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਕਿਸੇ ਵੀ ਰੂਪ ਵਿਚ ਖਾ ਸਕਦੇ ਹੋ ਜਿਵੇਂ ਚਟਣੀ, ਅੰਬ ਪੰਨਾ, ਸ਼ਰਬਤ ਆਦਿ।

ਹੋਰ ਪੜ੍ਹੋ :

ਮਹਰੂਮ ਗੀਤਕਾਰ ਪਰਗਟ ਸਿੰਘ ਦੇ ਜਨਮ ਦਿਨ ‘ਤੇ ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਭਾਵੁਕ ਪੋਸਟ

ਗਰਮੀ ਦੇ ਮੌਸਮ ਵਿਚ ਇਹ ਸਰੀਰ ਨੂੰ ਹੀਟਸਟ੍ਰੋਕ ਤੋਂ ਬਚਾਉਂਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਦਾ ਹੈ। ਇਹ ਸਰੀਰ ਵਿਚੋਂ ਸੋਡੀਅਮ ਕਲੋਰਾਈਡ ਅਤੇ ਆਇਰਨ ਦੇ ਐਕਸੈਸਿਵ ਨਿਕਾਸ ਨੂੰ ਰੋਕਦਾ ਹੈ। ਇਹ ਸਰੀਰ 'ਤੇ ਹੋਣ ਵਾਲੀ ਪਿੱਤ ਤੋਂ ਰਾਹਤ ਦਿੰਦਾ ਹੈ ਅਤੇ ਉਨ੍ਹਾਂ ਨੂੰ ਹੋਣ ਤੋਂ ਬਚਾਉਂਦਾ ਹੈ। ਗਰਮੀਆਂ ਵਿਚ, ਤੁਸੀਂ ਵਰਕਆਊਟ ਤੋਂ ਬਾਅਦ ਵੀ ਇਸ ਦਾ ਸੇਵਨ ਕਰ ਸਕਦੇ ਹੋ, ਇਹ ਤੁਹਾਨੂੰ ਤੁਰੰਤ ਹਾਈਡਰੇਟ ਕਰੇਗਾ।

ਇਹ ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਐਂਟੀ ਆਕਸੀਡੈਂਟ ਗੁਣਾਂ ਕਾਰਨ ਸ਼ਾਨਦਾਰ ਇਮਿਊਨ ਬੂਸਟਰ ਹਨ ਜੋ ਸਰੀਰ ਵਿਚ ਵਾਈਟ ਬਲੱਡ ਸੈੱਲਾਂ ਨੂੰ ਵਧਾਉਂਦੇ ਹਨ, ਜੋ ਸਾਡੇ ਸਰੀਰ ਨੂੰ ਬਾਹਰੀ ਵਾਇਰਸਾਂ ਵਿਰੁੱਧ ਲੜਨ ਦੇ ਯੋਗ ਬਣਾਉਂਦਾ ਹੈ। ਜੇਕਰ ਤੁਹਾਨੂੰ ਐਸਿਡਿਟੀ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਕੱਚਾ ਅੰਬ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਰਹੇਗਾ।

ਇਹ ਤੁਹਾਨੂੰ ਕਬਜ਼ ਅਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਕਰੇਗਾ। ਜੇ ਉਲਟੀਆਂ ਜਾਂ ਮਤਲੀ ਦੀ ਸਮੱਸਿਆ ਹੈ, ਤਾਂ ਕੱਚੇ ਅੰਬ ਵਿਚ ਕਾਲਾ ਨਮਕ ਲਾਓ ਤੇ ਇਸ ਨੂੰ ਖਾਓ, ਇਹ ਤੁਹਾਨੂੰ ਰਾਹਤ ਦੇ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network