ਭਿੱਜੇ ਹੋਏ ਅਖਰੋਟ ਖਾਣ ਨਾਲ ਹੁੰਦਾ ਹੈ ਦੁੱਗਣਾ ਫਾਇਦਾ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ

written by Rupinder Kaler | April 27, 2021 05:48pm

ਅਖਰੋਟ ਵਿੱਚ ਵਿਟਾਮਿਨ, ਖਣਿਜ, ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਤਾਂਬਾ, ਸੇਲੇਨੀਅਮ, ਐਂਟੀ-ਆਕਸੀਡੈਂਟਸ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੋਣ ‘ਚ ਮਦਦ ਮਿਲਦੀ ਹੈ। ਸ਼ੂਗਰ ਕੰਟਰੋਲ ਰੱਖਣ ਲਈ ਰੋਜ਼ਾਨਾ 2-3 ਭਿੱਜੇ ਹੋਏ ਅਖਰੋਟ ਖਾਣੇ ਚਾਹੀਦੇ ਹਨ। ਇਕ ਅਧਿਐਨ ਦੇ ਅਨੁਸਾਰ ਇਸ ਦੇ ਸੇਵਨ ਨਾਲ ਟਾਈਪ -2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ।

soaked walnuts

ਹੋਰ ਪੜ੍ਹੋ :

ਕਰਮਜੀਤ ਅਨਮੋਲ ਨੇ ਸਾਲਾਂ ਬਾਅਦ ਮਿਲੀ ਆਪਣੀ ਅਧਿਆਪਕਾਂ ਦੇ ਨਾਲ ਤਸਵੀਰ ਕੀਤੀ ਸਾਂਝੀ

soaked walnuts

ਪੋਟਾਸ਼ੀਅਮ, ਮੈਗਨੀਸ਼ੀਅਮ, ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਅਖਰੋਟ ਦਿਲ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ। ਰੋਜ਼ਾਨਾ ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਨਾਲ ਹੀ ਇਹ ਸਰੀਰ ‘ਚ ਇਹ ਖ਼ਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਗੁੜ ਕੋਲੇਸਟ੍ਰੋਲ ਨੂੰ ਵਧਾਉਣ ਦਾ ਕੰਮ ਕਰਦਾ ਹੈ। ਕੈਲਸ਼ੀਅਮ, ਪ੍ਰੋਟੀਨ, ਅਲਫ਼ਾ-ਲੀਨੋਲੇਨਿਕ ਐਸਿਡ ਆਦਿ ਨਾਲ ਭਰਪੂਰ ਅਖਰੋਟ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਸਹਾਇਤਾ ਕਰਦਾ ਹੈ।

soaked walnuts

ਇਸ ਤੋਂ ਇਲਾਵਾ ਇਸ ‘ਚ ਓਮੇਗਾ-3 ਫੈਟੀ ਐਸਿਡ ਹੋਣ ਨਾਲ ਸੋਜ ਦੀ ਸ਼ਿਕਾਇਤ ਤੋਂ ਬਚਾਅ ਹੁੰਦਾ ਹੈ। ਫਾਈਬਰ ਨਾਲ ਭਰਪੂਰ ਅਖਰੋਟ ਦਾ ਸੇਵਨ ਕਰਨ ਨਾਲ ਪਾਚਨ ਵਧੀਆ ਕੰਮ ਕਰਦਾ ਹੈ। ਇਸ ਨਾਲ ਪੇਟ ਤੰਦਰੁਸਤ ਰਹਿਣ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ।

You may also like