ਜ਼ਿਆਦਾ ਅਚਾਰ ਖਾਣਾ ਵੀ ਹੋ ਸਕਦਾ ਹੈ ਖਤਰਨਾਕ, ਜਾਣੋਂ ਇਸ ਦੇ ਸਾਈਡ ਇਫੈਕਟ

written by Rupinder Kaler | August 21, 2021

ਖੱਟਾ-ਮਿੱਠਾ ਅਚਾਰ (Pickles )ਜ਼ਿਆਦਾਤਰ ਲੋਕਾਂ ਨੂੰ ਪਸੰਦ ਆਉਂਦਾ ਹੈ। ਲੋਕ ਨਿੰਬੂ, ਗਾਜਰ, ਮਿਰਚੀ, ਲਸਣ, ਅੰਬ, ਆਂਵਲਾ, ਕਟਹਲ ਦਾ ਅਚਾਰ ਰੋਜ਼ਮਰ੍ਹਾ ਖਾਣੇ ਨਾਲ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਚਟਖਾਰਾ ਦੇਣ ਵਾਲੇ ਅਚਾਰ ਦਾ ਵੱਧ ਇਸਤੇਮਾਲ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਜੇਕਰ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤਕ ਦੇ ਖਾਣੇ ਦੇ ਨਾਲ ਅਚਾਰ (Pickles ) ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਕੋਲੈਸਟ੍ਰੋਲ ਵੱਧ ਸਕਦਾ ਹੈ। ਅਚਾਰ ਨੂੰ ਠੀਕ ਰੱਖਣ ਲਈ ਉਸ ’ਚ ਪਾਇਆ ਜਾਣ ਵਾਲਾ ਤੇਲ ਤੁਹਾਡਾ ਕੋਲੈਸਟ੍ਰੋਲ ਵਧਾ ਸਕਦਾ ਹੈ।

ਹੋਰ ਪੜ੍ਹੋ :

ਰੱਖੜੀ ਦੇ ਤਿਉਹਾਰ ’ਤੇ ਤੁਸੀਂ ਆਪਣੀ ਭੈਣ ਨੂੰ ਦੇ ਸਕਦੇ ਹੋ ਇਹ ਤੋਹਫ਼ਾ

ਜਿਸ ਨਾਲ ਦਿਲ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਅਚਾਰ (Pickles ) ਦਾ ਜ਼ਿਆਦਾ ਸੇਵਨ ਕਰਨ ਨਾਲ ਬਾਡੀ ’ਚ ਸੋਜ ਹੋ ਸਕਦੀ ਹੈ। ਅਚਾਰ ਨੂੰ ਲੰਬੇ ਸਮੇਂ ਤਕ ਸੁਰੱਖਿਅਤ ਰੱਖਣ ਲਈ ਜਿਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸ ਨਾਲ ਬਾਡੀ ’ਚ ਸੋਜ ਪੈਦਾ ਹੋ ਸਕਦੀ ਹੈ।

 

ਅਚਾਰ ਬਣਾਉਣ ਲਈ ਜ਼ਿਆਦਾ ਮਸਾਲੇ ਅਤੇ ਸਿਰਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸਦਾ ਲੰਬੇ ਸਮੇਂ ਤਕ ਇਸਤੇਮਾਲ ਕਰਨ ਨਾਲ ਤੁਹਾਨੂੰ ਅਲਸਰ ਦੀ ਸ਼ਿਕਾਇਤ ਹੋ ਸਕਦੀ ਹੈ। ਅਚਾਰ (Pickles ) ਦੇ ਜ਼ਿਆਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੇ ਅਚਾਰ’ਚ ਨਮਕ ਦਾ ਇਸਤੇਮਾਲ ਕਾਫੀ ਮਾਤਰਾ ’ਚ ਕੀਤਾ ਜਾਂਦਾ ਹੈ, ਲੂਣ ਦਾ ਵੱਧ ਸੇਵਨ ਤੁਹਾਡਾ ਬਲੱਡ ਪ੍ਰੈਸ਼ਰ ਵਧਾ ਸਕਦਾ ਹੈ।

0 Comments
0

You may also like