ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ ‘ਜੀ ਜਨਾਬ’ ਦੇ ਨਵੇਂ ਐਪੀਸੋਡ ਦਾ ਮਾਣੋ ਆਨੰਦ

Reported by: PTC Punjabi Desk | Edited by: Shaminder  |  May 12th 2021 04:33 PM |  Updated: May 12th 2021 04:33 PM

ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ ‘ਜੀ ਜਨਾਬ’ ਦੇ ਨਵੇਂ ਐਪੀਸੋਡ ਦਾ ਮਾਣੋ ਆਨੰਦ

ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ 12 ਮਈ, ਦਿਨ ਬੁੱਧਵਾਰ, ਰਾਤ 8:30 ਵਜੇ ਵਿਖਾਇਆ ਜਾਵੇਗਾ । ਅੱਜ ਦੇ ਇਸ ਸ਼ੋਅ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਥਾਣੇ ‘ਚ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ । ਜਿਸ ਕਾਰਨ ਸਾਰੇ ਪੁਲਿਸ ਮੁਲਾਜ਼ਮ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਗਰਮੀ ਝੱਲਣ ਲਈ ਮਜ਼ਬੂਰ ਹੋ ਜਾਂਦੇ ਹਨ ।

Ji Janaab

ਹੋਰ ਪੜ੍ਹੋ : ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਸੇਠ ਨੇ ਅਜਿਹੀ ਪੋਸਟ ਪਾਈ, ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜ ਦਿੱਤੀ 

ji janaab

ਪਰ ਅਸਲੀ ਮੁਸੀਬਤ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਥਾਣੇਦਾਰ ਨੂੰ ਪਤਾ ਲੱਗਦਾ ਹੈ ਕਿ ਕੋਈ ਅਫਸਰ ਇੰਸਪੈਕਸ਼ਨ ‘ਤੇ ਆ ਰਿਹਾ ਹੈ । ਜਿਸ ਤੋਂ ਬਾਅਦ ਸਾਰੇ ਥਾਣਾ ਮੁਲਾਜ਼ਮਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ ।

ji janaab

ਕਿਵੇਂ ਫਿਰ ਪੁਲਿਸ ਮੁਲਾਜ਼ਮ ਇਸ ਬਿਜਲੀ ਦੇ ਕਨੈਕਸ਼ਨ ਨੂੰ ਜੁੜਵਾਉਂਦੇ ਨੇ ਅਤੇ ਕਿਸ ਤਰ੍ਹਾਂ ਕਰਦੇ ਹਨ ਅਫਸਰ ਨੂੰ ਖੁਸ਼ । ਇਹ ਸਭ ਕੁਝ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ।ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

View this post on Instagram

 

A post shared by PTC Punjabi (@ptc.network)


Popular Posts