ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’

written by Shaminder | May 17, 2021

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਮਨੋਰੰਜਨ ਭਰਪੂਰ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਕਾਮੇਡੀ ਸੀਰੀਜ਼ ‘ਜੀ ਜਨਾਬ’ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ 17 ਅਪ੍ਰੈਲ, ਦਿਨ ਸੋਮਵਾਰ, ਰਾਤ ਨੂੰ 8:30  ਵਜੇ ਪ੍ਰਸਾਰਿਤ ਕੀਤਾ ਜਾਵੇਗਾ ।

Ji Janaab

ਹੋਰ ਪੜ੍ਹੋ : ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਗੁੜ ਤੇ ਦਹੀਂ, ਇਹ ਹੋਣਗੇ ਫਾਇਦੇ 

Ji Janaab

ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਕਿਵੇਂ ਦੋ ਮੁਲਾਜ਼ਮਾਂ ਐਕਸੀਡੈਂਟ ਹੋ ਜਾਂਦਾ ਹੈ। ਜਿਸ ਤੋਂ ਬਾਅਦ ਵਕੀਲ ਢਾਈ ਲੱਖ ਦਾ ਮੁਆਵਜ਼ਾ ਮੰਗਦਾ ਹੈ । ਵਕੀਲ ਦਾ ਕਹਿਣਾ ਹੈ ਕਿ ਉਹ ਢਾਈ ਲੱਖ ਦਾ ਮੁਆਵਜ਼ਾ ਦੇਣ ਨਹੀਂ ਤਾਂ ਕੋਰਟ ‘ਚ ਕੰਪਲੇਟ ਕਰੇਗਾ ।

Ji Janaab

ਕੀ ਵਕੀਲ ਦੇ ਕੇਸ ਕਰਨ ਤੋਂ ਪਹਿਲਾਂ ਪੈਸਿਆਂ ਦਾ ਇੰਤਜ਼ਾਮ ਹੋ ਪਾਵੇਗਾ, ਜਾਨਣ ਲਈ ਵੇਖੋ ਜੀ ਜਨਾਬ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਸਿਰਫ ਪੀਟੀਸੀ ਪੰਜਾਬੀ ‘ਤੇ ।ਇਸ ਤੋਂ ਇਲਾਵਾ ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਇੱਕ ਹੋਰ ਕਾਮੇਡੀ ਸ਼ੋਅ ਵੀ ਚਲਾਇਆ ਜਾ ਰਿਹਾ ਹੈ ਕ੍ਰੇਜ਼ੀ ਟੱਬਰ । ਇਨ੍ਹਾਂ ਦੋਵਾਂ ਸ਼ੋਅਜ਼ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

You may also like