ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ

written by Shaminder | May 18, 2021

ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ ਅੱਜ ਰਾਤ 8:30  ਵਜੇ ਵਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਵੇਖੋਗੇ ਕਿ ਕਿਵੇਂ ਇੱਕ ਕਰੋੜ ਦੀ ਡੀਲ ਦਾ ਨਾਂਅ ਸੁਣ ਕੇ ਸਭ ਦੇ ਮਨਾਂ ‘ਚ ਲਾਲਚ ਆ ਜਾਂਦਾ ਹੈ ।ਇਸ ਦੇ ਨਾਲ ਹੀ ਥਾਣੇ ‘ਚ ਇਸ ਗੱਲ ਦੀ ਵੀ ਚਰਚਾ ਚੱਲ ਰਹੀ ਹੈ ਕਿ ਐੱਸਐੱਚਓ ਨੂੰ ਹੁਣ ਨਵਾਂ ਥਾਣਾ ਮਿਲਣ ਵਾਲਾ ਹੈ ।

Ji Janaab

ਹੋਰ ਪੜ੍ਹੋ : ਕੋਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਇੱਕ ਵਾਰ ਫਿਰ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਜੋਤਜੀਤ 

ji janaab

ਪਰ ਪੁਲਿਸ ਮੁਲਾਜ਼ਮਾਂ ਨੂੰ ਨਵਾਂ ਥਾਣਾ ਮਿਲਦਾ ਹੈ ਜਾਂ ਨਹੀਂ, ਇਹ ਸਭ ਵੇਖਣ ਨੂੰ ਮਿਲੇਗਾ ਕਾਮੇਡੀ ਸੀਰੀਜ਼ ‘ਜੀ ਜਨਾਬ’ ‘ਚ । ਦੱਸ ਦਈਏ ਕਿ ਇਸ ਸ਼ੋਅ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਇੱਕ ਹੋਰ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਵੀ ਚਲਾਈ ਜਾ ਰਹੀ ਹੈ ।

ji janaab

ਪੀਟੀਸੀ ਪੰਜਾਬੀ ‘ਤੇ ਚਲਾਏ ਜਾ ਰਹੇ ਇਸ ਸ਼ੋਅ ਨੂੰ ਵੀ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਚੈਨਲ ਵੱਲੋਂ ਦਰਸ਼ਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਕਈ ਸ਼ੋਅ ਚਲਾਏ ਜਾ ਰਹੇ ਹਨ । ਇਸ ਤੋਂ ਇਲਾਵਾ ਕਈ ਰਿਆਲਟੀ ਸ਼ੋਅਜ਼ ਵੀ ਚਲਾਏ ਜਾ ਰਹੇ ਹਨ ।

 

You may also like