ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ

written by Shaminder | May 19, 2021 06:06pm

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਾਮੇਡੀ ਸੀਰੀਜ਼ ‘ਜੀ ਜਨਾਬ’ ਚਲਾਈ ਜਾ ਰਹੀ ਹੈ । ਅੱਜ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ 19 ਮਈ, ਦਿਨ ਬੁੱਧਵਾਰ, ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਥਾਣੇ ‘ਚ ਇੱਕ ਕਰੋੜ ਦਾ ਚੈਕ ਗੁਆਚ ਜਾਂਦਾ ਹੈ।

ਹੋਰ ਪੜ੍ਹੋ : ਗਾਇਕ ਮਨਕਿਰਤ ਔਲਖ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ 

Ji Janaab

ਜਿਸ ਤੋਂ ਬਾਅਦ ਸਭ ਦਾ ਸ਼ੱਕ ਐੱਸਐੱਚ ਦੀ ਨੀਅਤ ‘ਤੇ ਜਾਂਦਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰਕਾਰ ਇਹ ਚੱਕ ਕਿੱਥੇ ਗਾਇਬ ਹੋ ਗਿਆ ਜਾਂ ਫਿਰ ਕਿਸੇ ਪੁਲਿਸ ਮੁਲਾਜ਼ਮ ਨੇ ਸ਼ਰਾਰਤ ਕੀਤੀ ਹੈ । ਇਹ ਸਭ ਜਾਨਣ ਨੂੰ ਮਿਲੇਗਾ ਪੀਟੀਸੀ ਪੰਜਾਬੀ ਦੇ ਪ੍ਰਸਾਰਿਤ ਹੋਣ ਵਾਲੇ ਕਾਮੇਡੀ ਸ਼ੋਅ ‘ਜੀ ਜਨਾਬ’ ‘ਚ ।


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਸ਼ੋਅ ਚਲਾਏ ਜਾ ਰਹੇ ਹਨ । ਜੋ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ । ਕੋਰੋਨਾ ਕਾਲ ‘ਚ ਜਿੱਥੇ ਹਰ ਕੋਈ ਪ੍ਰੇਸ਼ਾਨ ਹੈ, ਉੱਥੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖਿਆਲ ਰੱਖਦੇ ਹੋਏ ਸ਼ੋਅ ਚਲਾਏ ਜਾ ਰਹੇ ਹਨ ।

 

View this post on Instagram

 

A post shared by PTC Punjabi (@ptc.network)

You may also like