ਜ਼ਰੂਰਤ ਤੋਂ ਜ਼ਿਆਦਾ ਕੌਫੀ ਦਾ ਸੇਵਨ ਹੋ ਸਕਦਾ ਹੈ ਨੁਕਸਾਨ ਦਾਇਕ, ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਜ਼ਰੂਰਤ ਤੋਂ ਜ਼ਿਆਦਾ ਕੌਫੀ ਦਾ ਸੇਵਨ ਹੋ ਸਕਦਾ ਹੈ ਨੁਕਸਾਨ ਦਾਇਕ, ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਸਰਦੀਆਂ ‘ਚ ਸਰੀਰ ‘ਚ ਗਰਮਾਹਟ ਲਈ ਅਸੀਂ ਜਿੱਥੇ ਗਰਮ ਕੱਪੜਿਆਂ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕਰਦੇ ਹਾਂ। ਉੱਥੇ ਹੀ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਵੀ ਕਰਦੇ ਹਾਂ, ਤਾਂ ਕਿ ਸਰੀਰ ਨੂੰ ਗਰਮ ਰੱਖਿਆ ਜਾ ਸਕੇ । ਜਿੱਥੇ ਖਾਣ ‘ਚ ਅਸੀਂ ਅਲਸੀ ਦੀਆਂ ਪਿੰਨੀਆਂ, ਤਿਲ ਦੇ ਲੱਡੂ ਅਤੇ ਹੋਰ ਬਹੁਤ ਸਾਰੇ ਡ੍ਰਾਈ ਫਰੂਟਸ ਇਸਤੇਮਾਲ ਕਰਦੇ ਹਾਂ । ਇਸ ਦੇ ਨਾਲ ਹੀ ਸਰੀਰ ਨੂੰ ਗਰਮ ਰੱਖਣ ਦੇ ਲਈ ਕੌਫੀ (Coffee) ਦਾ ਇਸਤੇਮਾਲ ਵੀ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਪਰ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਕੌਫੀ ਪੀਣ ਦੇ ਨੁਕਸਾਨ ਵੀ ਹੁੰਦੇ ਹਨ ।
image From google
ਹੋਰ ਪੜ੍ਹੋ : ਮੀਡੀਆ ਰਿਪੋਰਟਸ ‘ਤੇ ਭੜਕੀ ਪ੍ਰਿਯੰਕਾ ਚੋਪੜਾ, ਸਟੋਰੀ ਸ਼ੇਅਰ ਕਰਕੇ ਜਤਾਈ ਨਰਾਜ਼ਗੀ
ਅੱਜ ਅਸੀਂ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਕੌਫੀ ਪੀਣ ਦੇ ਨੁਕਸਾਨ ਦੇ ਬਾਰੇ ਦੱਸਾਂਗੇ । ਕੌਫੀ ਜਿੱਥੇ ਸਰੀਰ ਨੂੰ ਗਰਮ ਰੱਖਦੀ ਹੈ, ਉੱਥੇ ਹੀ ਸਰੀਰ ਨੂੰ ਤਾਜ਼ਗੀ ਵੀ ਪ੍ਰਦਾਨ ਕਰਦੀ ਹੈ । ਪਰ ਕੌਫੀ ਦੇ ਸ਼ੁਕੀਨ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਤ ਨੂੰ ਸੌਂਣ ਤੋਂ ਪਹਿਲਾਂ ਕੌਫੀ ਪੀਣ ਤੋਂ ਬਚਣਾ ਚਾਹੀਦਾ ਹੈ ।

image From googleਕੌਫੀ ਦੇ ਜ਼ਿਆਦਾ ਸੇਵਨ ਨਾਲ ਸਰੀਰ ਦੇ ਕਈ ਹਿੱਸਿਆਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਪੇਟ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਕੌਫੀ ਪੀਣ ਨਾਲ ਪੇਟ ਵਿੱਚ ਗੈਸਟਿਕ ਹਾਰਮੋਨ ਨਿਕਲਦੇ ਹਨ। ਇਹ ਕੋਲਨ ਦੀ ਗਤੀਵਿਧੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਪੇਟ ਖਰਾਬ ਵੀ ਹੋ ਸਕਦਾ ਹੈ। ਬਹੁਤ ਜ਼ਿਆਦਾ ਕੌਫੀ ਪੀਣ ਨਾਲ ਵੀ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਨਾਲ ਉਨੀਂਦਰੇ ਦੀ ਸਮੱਸਿਆ ਹੋ ਸਕਦੀ ਹੈ । ਇਸ ਦੇ ਨਾਲ ਬੀਪੀ ਦੀ ਸਮੱਸਿਆ ਵੀ ਹੋ ਸਕਦੀ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
