ਹਲਦੀ ਦੀ ਲੋੜ ਤੋਂ ਵੱਧ ਵਰਤੋ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ

written by Rupinder Kaler | May 31, 2021 05:40pm

ਕੋਰੋਨਾ ਕਾਲ਼ ਵਿਚ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ, ਲੋਕ ਅੱਜਕੱਲ੍ਹ ਵੱਡੀ ਮਾਤਰਾ ਵਿਚ ਹਲ਼ਦੀ ਦਾ ਸੇਵਨ ਕਰ ਰਹੇ ਹਨ । ਕਿਉਂਕਿ ਹਲ਼ਦੀ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ । ਪਰ ਹਲ਼ਦੀ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਗਰਮੀਆਂ ਦੇ ਦਿਨਾਂ ਵਿਚ ਹਲ਼ਦੀ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਵਿਚ ਜਲਣ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।

turmeric

ਹੋਰ ਪੜ੍ਹੋ :

ਗਾਇਕ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਵਿੱਚ ਨਜ਼ਰ ਆ ਸਕਦੇ ਹਨ ਰਣਬੀਰ ਕਪੂਰ, ਚਮਕੀਲਾ ਦੀ ਜ਼ਿੰਦਗੀ ਤੇ ਬਣ ਰਹੀ ਹੈ ਫ਼ਿਲਮ

turmeric

 

ਇਸ ਲਈ ਗਰਮੀਆਂ ਦੇ ਮੌਸਮ ਵਿਚ ਹਲ਼ਦੀ ਦਾ ਘੱਟ ਮਾਤਰਾ ਵਿਚ ਸੇਵਨ ਕਰਨਾ ਚਾਹੀਦਾ ਹੈ। ਹਲ਼ਦੀ ਵਿਚ ਖੂਨ ਪਤਲਾ ਹੋਣ ਦੇ ਗੁਣ ਹੁੰਦੇ ਹਨ। ਇਸ ਦੇ ਜ਼ਿਆਦਾ ਸੇਵਨ ਨਾਲ ਖੂਨ ਪਤਲਾ ਹੋ ਸਕਦਾ ਹੈ ਅਤੇ ਇਹ ਮਾਮੂਲੀ ਕੱਟ ਅਤੇ ਛਿਲਕਿਆਂ ਕਾਰਨ ਖੂਨ ਵਹਿਣ ਦੀਆਂ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ।

turmeric

ਗਰਭਵਤੀ ਔਰਤਾਂ ਲਈ ਹਲ਼ਦੀ ਦਾ ਬਹੁਤ ਜ਼ਿਆਦਾ ਸੇਵਨ ਨਾ ਸਿਰਫ ਮਾਂ ਨੂੰ ਬਲਕਿ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਹਲ਼ਦੀ ਦੇ ਜ਼ਿਆਦਾ ਸੇਵਨ ਨਾਲ ਉਲਟੀਆਂ ਅਤੇ ਦਸਤ ਵੀ ਹੋ ਸਕਦੇ ਹਨ। ਇਸ ਵਿਚ ਮੌਜੂਦ ਕਰਕੁਮਿਨ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ, ਜਿਸ ਨਾਲ ਉਲਟੀਆਂ ਅਤੇ ਦਸਤ ਹੋਣ ਦੀ ਸੰਭਾਵਨਾ ਹੈ। ਇਸ ਲਈ ਹਲ਼ਦੀ ਦਾ ਸੇਵਨ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।

You may also like