ਪਰਿਵਾਰ ਨੇ ਰੱਖੀ ਪੂਜਾ, ਜਲਦੀ ਠੀਕ ਹੋਣ ਦੀ ਅਰਦਾਸ ਜਾਰੀ, ਹੁਣ ਅਜਿਹੀ ਹੈ ਰਾਜੂ ਸ਼੍ਰੀਵਾਸਤਵ ਦੀ ਸਿਹਤ

written by Lajwinder kaur | August 21, 2022

Raju Srivastava health update: 10 ਅਗਸਤ ਤੋਂ ਜ਼ਿੰਦਗੀ ਦੀ ਲੜਾਈ ਲੜ ਰਹੇ ਰਾਜੂ ਸ਼੍ਰੀਵਾਸਤਵ ਦੀ ਸਿਹਤ 'ਤੇ ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਕੋਈ ਦੁਆ ਕਰ ਰਿਹਾ ਹੈ ਕਿ ਸਾਰਿਆਂ ਦਾ ਹਰਮਨ ਪਿਆਰੇ ਕਾਮੇਡੀ ਕਲਾਕਾਰ ਰਾਜੂ ਸ਼੍ਰੀਵਾਸਤਵ ਜਲਦੀ ਠੀਕ ਹੋ ਜਾਣ ਅਤੇ ਡਾਕਟਰਾਂ ਤੋਂ ਕੋਈ ਚੰਗੀ ਖਬਰ ਸੁਣਨ ਨੂੰ ਮਿਲੇ।

ਹੁਣ ਲੱਗਦਾ ਹੈ ਕਿ ਦਵਾਈ ਤੋਂ ਬਾਅਦ ਅਰਦਾਸਾਂ ਦਾ ਅਸਰ ਦੇਖਣ ਨੂੰ ਮਿਲੇਗਾ। ਖਬਰ ਹੈ ਕਿ ਰਾਜੂ ਹੁਣ ਪਹਿਲਾਂ ਨਾਲੋਂ ਕਾਫੀ ਠੀਕ ਹੈ। ਡਾਕਟਰਾਂ ਆਪਣੇ ਪੂਰਾ ਯਤਨ ਕਰ ਰਹੇ ਨੇ ਤਾਂ ਜੋ ਰਾਜੂ ਸ਼੍ਰੀਵਾਸਤਵ ਨੂੰ ਮੌਤ ਦੇ ਮੂੰਹ 'ਚੋਂ ਵਾਪਸ ਲਿਆਂਦਾ ਜਾ ਸਕੇ ਅਤੇ ਹੁਣ ਜੋ ਖਬਰ ਆਈ ਹੈ, ਉਹ ਰਾਹਤ ਦੇਣ ਵਾਲੀ ਹੈ। ਦੱਸਿਆ ਗਿਆ ਹੈ ਕਿ ਹੁਣ ਰਾਜੂ ਪਹਿਲਾਂ ਨਾਲੋਂ ਬਿਹਤਰ ਹੈ।

ਹੋਰ ਪੜ੍ਹੋ : ਬਹੁਤ ਸ਼ਾਨਦਾਰ ਹੈ ਧਰਮਿੰਦਰ ਦਾ ਫਾਰਮ ਹਾਊਸ, ਖੂਬਸੂਰਤ ਝੀਲ ਤੋਂ ਲੈ ਕੇ ਹੈਲੀਪੈਡ ਤੇ ਕਈ ਹੋਰ ਚੀਜ਼ਾਂ ਵੀ ਨੇ ਮੌਜੂਦ, ਦੇਖੋ ਵੀਡੀਓ

Raju Srivastav not well new health update-min image source Instagram

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਾਜੂ ਸ਼੍ਰੀਵਾਸਤਵ ਦੇ ਭਰਾ ਦੀਪੂ ਸ਼੍ਰੀਵਾਸਤਵ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜੋ ਇਨਫੈਕਸ਼ਨ ਹੋ ਰਿਹਾ ਸੀ ਉਹ ਹੁਣ ਘੱਟ ਹੋ ਰਹੀ ਹੈ। ਉਹ ਫਿਲਹਾਲ ਆਈਸੀਯੂ ਵਿੱਚ ਹੈ ਪਰ ਪਹਿਲਾਂ ਨਾਲੋਂ ਬਿਹਤਰ ਹੈ। ਇਸ ਦੇ ਨਾਲ ਹੀ ਪਰਿਵਾਰ ਰਾਜੂ ਲਈ ਕੋਈ ਕਸਰ ਨਹੀਂ ਛੱਡ ਰਿਹਾ। ਜਿੱਥੇ ਡਾਕਟਰ ਰਾਜੂ ਨੂੰ ਦਵਾਈ ਦੇ ਕੇ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ ਵਿਸ਼ੇਸ਼ ਪੂਜਾ ਰੱਖੀ ਤਾਂ ਜੋ ਰਾਜੂ ਲਈ ਅਰਦਾਸਾਂ ਵਿੱਚ ਕੋਈ ਕਮੀ ਨਾ ਆਵੇ।

ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪਿਆ ਜਦੋਂ ਉਹ ਟ੍ਰੈਡਮਿਲ 'ਤੇ ਕਸਰਤ ਕਰ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਦੇ ਨਾਲ ਏਮਜ਼ ਹਸਪਤਾਲ ਲੈ ਕੇ ਗਿਆ ਸੀ, ਉਦੋਂ ਤੋਂ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰਾਜੂ ਕੋਮਾ ਵਿੱਚ ਚਲਾ ਗਏ ਨੇ, ਕੁਝ ਹੱਦ ਤੱਕ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਰ ਹੁਣ ਖ਼ਬਰ ਹੈ ਕਿ ਉਨ੍ਹਾਂ ਦੀ ਸਿਹਤ ‘ਚ ਹੌਲੀ-ਹੌਲੀ ਸੁਧਾਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੱਕ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ।

Raju Srivastava's health condition: Comedian's manager refutes reports of Raju being brain dead

 

You may also like