ਬਹੁਤ ਸ਼ਾਨਦਾਰ ਹੈ ਧਰਮਿੰਦਰ ਦਾ ਫਾਰਮ ਹਾਊਸ, ਖੂਬਸੂਰਤ ਝੀਲ ਤੋਂ ਲੈ ਕੇ ਹੈਲੀਪੈਡ ਤੇ ਕਈ ਹੋਰ ਚੀਜ਼ਾਂ ਵੀ ਨੇ ਮੌਜੂਦ, ਦੇਖੋ ਵੀਡੀਓ

written by Lajwinder kaur | August 07, 2022

Dharmendra Luxurious Farmhouse: ਧਰਮਿੰਦਰ ਉਨ੍ਹਾਂ ਬਾਲੀਵੁੱਡ ਅਦਾਕਾਰਾਂ ਵਿੱਚੋਂ ਇੱਕ ਹਨ ਜੋ ਆਪਣੀ ਜ਼ਿੰਦਗੀ ਦੇਸੀ ਅੰਦਾਜ਼ ਵਿੱਚ ਜੀਣਾ ਪਸੰਦ ਕਰਦੇ ਹਨ। ਉਹ ਆਪਣੇ ਫਾਰਮ ਹਾਊਸ 'ਤੇ ਰਹਿੰਦੇ ਨੇ। ਜਿੱਥੇ ਧਰਮਿੰਦਰ ਖੇਤੀ ਕਰਦੇ ਹੋਏ ਅਤੇ ਆਪਣੀਆਂ ਗਾਵਾਂ ਅਤੇ ਮੱਝਾਂ ਨੂੰ ਚਾਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। 86 ਸਾਲਾਂ ਧਰਮਿੰਦਰ ਦਿੱਗਜ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਨੇ ਪਵ ਧਾਰਿਆ ਦੇ ਪੰਜਾਬੀ ਗੀਤ ‘ਤੇ ਕੀਤਾ ਕਮਾਲ ਦਾ ਡਾਂਸ, ਸੋਸ਼ਲ ਮੀਡੀਆ ਵਾਇਰਲ ਹੋਇਆ ਵੀਡੀਓ

dharmendra farmhouse video image source twitter

ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੇ ਹਨ ਜੋ ਅਕਸਰ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ ‘ਚ ਅਦਾਕਾਰ ਨੇ ਆਪਣੇ ਪੂਰੇ ਫਾਰਮ ਹਾਊਸ ਦਾ ਸ਼ਾਨਦਾਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਨਾ ਸਿਰਫ ਆਪਣੇ ਪਾਲਤੂ ਜਾਨਵਰ ਦਿਖਾਏ ਹਨ ਬਲਕਿ ਖੂਬਸੂਰਤ ਫਾਰਮ ਹਾਊਸ ਦੀ ਸੈਰ ਕਰਵਾਈ ਹੈ।

Ranveer Singh hugs Dharmendra-min image source twitter

ਜਾਨਵਰਾਂ ਅਤੇ ਪੰਛੀਆਂ ਤੋਂ ਇਲਾਵਾ ਧਰਮਿੰਦਰ ਦੇ ਫਾਰਮ ਹਾਊਸ ਵਿੱਚ ਇੱਕ ਖੂਬਸੂਰਤ ਝੀਲ ਅਤੇ ਇੱਕ ਹੈਲੀਪੈਡ ਵੀ ਹੈ। ਜਿੱਥੇ ਉਨ੍ਹਾਂ ਦਾ ਨਿੱਜੀ ਜਹਾਜ਼ ਖੜ੍ਹਾ ਹੈ। ਵੀਡੀਓ 'ਚ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਦੇ ਉੱਗੇ ਅੰਬ ਵੀ ਦਿਖਾਏ ਨੇ। ਇਸ ਤੋਂ ਬਾਅਦ ਧਰਮਿੰਦਰ ਗਾਂ ਦੇ ਬੱਚੇ ਨੂੰ ਚਾਰਾ ਖੁਆਉਂਦੇ ਨਜ਼ਰ ਆ ਰਹੇ ਨੇ।

ਇੰਨਾ ਹੀ ਨਹੀਂ ਉਨ੍ਹਾਂ ਦੇ ਫਾਰਮ ਹਾਊਸ 'ਤੇ ਮੁਰਗੇ-ਮੁਰਗੀਆਂ ਵੀ ਹਨ, ਜਿਨ੍ਹਾਂ ਨੂੰ ਧਰਮਿੰਦਰ ਆਪਣੇ ਹੱਥਾਂ ਨਾਲ ਦਾਨਾ ਖੁਆਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਖੁਦ ਧਰਮਿੰਦਰ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਚੰਗਾ ਖਾਣ ਅਤੇ ਵਾਤਾਵਰਣ ਦੇ ਨਾਲ ਪਿਆਰ ਕਰਨ ਦੀ ਸਲਾਹ ਵੀ ਦਿੰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।

rokcy aur rani dharmendra image source twitter

ਜੇ ਗੱਲ ਕਰੀਏ ਧਰਮਿੰਦਰ ਦੇ ਵਰਕ ਫਰੰਟ ਦੀ ਤਾਂ ਉਹ ਕਰਨ ਜੌਹਰ ਦੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ‘ਚ ਨਜ਼ਰ ਆਉਣਗੇ। ਉਹ ਕਈ ਸਾਲਾਂ ਬਾਅਦ ਵੱਡੇ ਪਰਦੇ ਉੱਤੇ ਦਿਖਾਈ ਦੇਣਗੇ, ਇਸ ਫ਼ਿਲਮ 'ਚ ਆਲੀਆ ਭੱਟ, ਰਣਵੀਰ ਸਿੰਘ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

You may also like