ਸ਼ਾਹਰੁਖ ਖ਼ਾਨ ਨੇ ਪਵ ਧਾਰਿਆ ਦੇ ਪੰਜਾਬੀ ਗੀਤ ‘ਤੇ ਕੀਤਾ ਕਮਾਲ ਦਾ ਡਾਂਸ, ਸੋਸ਼ਲ ਮੀਡੀਆ ਵਾਇਰਲ ਹੋਇਆ ਵੀਡੀਓ

written by Lajwinder kaur | August 07, 2022

Shah Rukh Khan's Video of Grooving to Na Ja Goes Viral: ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ਡੰਕੀ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਨੇ। ਜੀ ਹਾਂ ਉਨ੍ਹਾਂ ਦੇ ਫ਼ਿਲਮੀ ਪਰਦੇ ’ਤੇ ਵਾਪਸੀ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਜਿਸ ਕਰਕੇ ਐਕਟਰ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜੀ ਹਾਂ ਸੋਸ਼ਲ ਮੀਡੀਆ ਉੱਤੇ ਸ਼ਾਹਰੁਖ ਖ਼ਾਨ ਦਾ ਪੰਜਾਬੀ ਗੀਤ ਉੱਤੇ ਕੀਤਾ ਡਾਂਸ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : 'ਬੇਬੀਮੂਨ' ਲਈ ਰਵਾਨਾ ਹੋਏ ਆਲੀਆ ਭੱਟ ਤੇ ਰਣਬੀਰ ਕਪੂਰ? ਹਵਾਈ ਅੱਡੇ 'ਤੇ ਇਕੱਠੇ ਆਏ ਨਜ਼ਰ

image From Instagram

ਉਥੇ ਇਸ ਵਿਚਾਲੇ ਸ਼ਾਹਰੁਖ ਖ਼ਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਗਾਇਕ ਪਵ ਧਾਰਿਆ ਦੇ ਪੰਜਾਬੀ ਗੀਤ ‘ਨਾ ਜਾ’ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ’ਤੇ ਕਿੰਗ ਖ਼ਾਨ ‘ਨਾ ਜਾ’ ਗੀਤ ਦਾ ਹੁੱਕ ਸਟੈੱਪ ਵੀ ਕਰਦੇ ਦਿਖਾਈ ਦੇ ਰਹੇ ਹਨ। ਦਰਸ਼ਕਾਂ ਨੂੰ ਕਿੰਗ ਖ਼ਾਨ ਦਾ ਇਹ ਖ਼ਾਸ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

actor shah rukh khan dance video viral on social media image From Instagram

ਦੱਸ ਦੇਈਏ ਕਿ ਇਹ ਵੀਡੀਓ ਸ਼ਾਹਰੁਖ ਖ਼ਾਨ ਦੇ ਫੈਨ ਪੇਜ ਨੇ ਸਾਂਝਾ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਇਹ ਵੀਡੀਓ ਸ਼ਾਹਰੁਖ ਦੀ ਫ਼ਿਲਮ ‘ਡੰਕੀ’ ਦੀ ਸ਼ੂਟਿੰਗ ਦੌਰਾਨ ਦੀ ਹੈ, ਜਿਥੇ ਉਹ ਆਪਣੇ ਕਰਿਊ ਦੇ ਨਾਲ ਮਸਤੀ ਕਰਦਾ ਦਿਖਾਈ ਦੇ ਰਹੇ ਹਨ ਤੇ ਡਾਂਸ ਦਾ ਆਨੰਦ ਮਾਣ ਰਿਹਾ ਹਨ। ਕਿੰਗ ਖ਼ਾਨ ਦਾ ਪੰਜਾਬੀ ਗੀਤ ’ਤੇ ਡਾਂਸ ਵੀ ਕਾਫੀ ਜ਼ਬਰਦਸਤ ਹੈ।

Shah Rukh Khan completes 30 years in Bollywood, YRF unveils motion poster of film 'Pathaan' image From Instagram

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਆਖਰੀ ਵਾਰ ਆਨੰਦ ਐੱਲ. ਰਾਏ ਦੀ ਫ਼ਿਲਮ ‘ਜ਼ੀਰੋ’ ’ਚ ਨਜ਼ਰ ਆਏ ਸਨ। ਬਾਕਸ ਆਫਿਸ ’ਤੇ ਇਹ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। ਫ਼ਿਲਮ ’ਚ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਵੀ ਸਨ। ਲੰਮੇ ਗੈਪ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਦੀ ਦਮਦਾਰ ਵਾਪਸੀ ਹੋਣ ਵਾਲੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਦੀ ਝੋਲੀ ਕਈ ਫ਼ਿਲਮਾਂ ਹਨ।

 

You may also like