Rihanna Second Pregnancy: ਮਸ਼ਹੂਰ ਪੌਪ ਗਾਇਕਾ ਰਿਹਾਨਾ ਦੂਜੀ ਵਾਰ ਬਨਣ ਵਾਲੀ ਹੈ ਮਾਂ, ਲਾਈਵ ਸ਼ੋਅ ਦੌਰਾਨ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
Rihanna Second Pregnancy: ਮਸ਼ਹੂਰ ਪੌਪ ਗਾਇਕਾ ਰਿਹਾਨਾ ਦੂਜੀ ਵਾਰ ਬਨਣ ਵਾਲੀ ਹੈ ਮਾਂ, ਲਾਈਵ ਸ਼ੋਅ ਦੌਰਾਨ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
Rihanna Second Pregnancy: ਹਾਲੀਵੁੱਡ ਦੀ ਪ੍ਰਸਿੱਧ ਗਾਇਕਾ ਰਿਹਾਨਾ ਅਕਸਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਮਸ਼ਹੂਰ ਪੌਪ ਗਾਇਕਾ ਰਿਹਾਨਾ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਹਾਲ ਹੀ ਵਿੱਚ ਗਾਇਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਗਾਇਕਾ ਦੂਜੀ ਵਾਰ ਮਾਂ ਬਨਣ ਵਾਲੀ ਹੈ।
image source: Twitter
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਗਾਇਕਾ ਆਪਣਾ ਇੱਕ ਲਾਈਵ ਸ਼ੋਅ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਹਾਫਟਾਈਮ ਲਾਈਵ ਪਰਫਾਰਮੈਂਸ ਦੌਰਾਨ ਸੁਪਰ ਬਾਊਲ 'ਚ ਤੂਫਾਨ ਲਿਆ ਦਿੱਤਾ ਸੀ। ਉਸ ਦੇ ਦਮਦਾਰ ਪ੍ਰਦਰਸ਼ਨ ਤੋਂ ਪਹਿਲਾਂ, ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਸੁਪਰ ਬਾਊਲ 'ਤੇ ਕੋਈ ਵੱਡਾ ਐਲਾਨ ਕਰ ਸਕਦੀ ਹੈ। ਇਸ ਦੌਰਾਨ ਕੁਝ ਅਜਿਹੇ ਸੰਕੇਤ ਵੀ ਮਿਲੇ ਸਨ, ਜਿਨ੍ਹਾਂ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਹਨ ਕਿ ਗਾਇਕਾ ਗਰਭਵਤੀ ਹੈ ਤੇ ਜਲਦ ਹੀ ਉਹ ਆਪਣੇ ਦੂਜੇ ਬੱਚੇ ਦਾ ਸਵਾਗਤ ਕਰੇਗੀ।
ਹਾਫਟਾਈਮ ਸੁਪਰ ਬਾਊਲ ਪ੍ਰਦਰਸ਼ਨ ਦੇ ਦੌਰਾਨ, ਰਿਹਾਨਾ ਬਾਰੇ ਅਫਵਾਹਾਂ ਸਨ ਕਿ ਉਹ ਦੂਜੀ ਵਾਰ ਗਰਭਵਤੀ ਹੈ। ਦਰਅਸਲ, ਇੱਕ ਮੀਡੀਆ ਰਿਪੋਰਟ ਦੇ ਮੁਤਾਬਕ , ਗਾਇਕਾ ਨੂੰ ਪ੍ਰਦਰਸ਼ਨ ਦੇ ਦੌਰਾਨ ਆਪਣੇ ਪੇਟ 'ਤੇ ਬਾਰ ਬਾਰ ਹੱਥ ਫੇਰਦੇ ਹੋਏ ਦੇਖਿਆ ਗਿਆ, ਅਤੇ ਇੱਥੋਂ ਤੱਕ ਕਿ ਉਸ ਨੇ ਆਪਣੇ ਕੱਪੜਿਆਂ ਦੀ ਜਿਪ ਵੀ ਖੁੱਲ੍ਹੀ ਰੱਖੀ ਸੀ ਤਾਂ ਜੋ ਉਸ ਨੂੰ ਪਰਫਾਰਮੈਂਸ ਦੌਰਾਨ ਕੋਈ ਪਰੇਸ਼ਾਨੀ ਨਾਂ ਹੋਵੇ। ਇਸ ਦੌਰਾਨ ਰਿਹਾਨਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਰਿਹਾਨਾ ਦੂਜੀ ਵਾਰ ਗਰਭਵਤੀ ਹੈ। ਇਸ ਦੇ ਨਾਲ ਹੀ ਰਿਹਾਨਾ ਦੇ ਟੀਮ ਮੈਂਬਰ ਨੇ ਐਤਵਾਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਦੂਜੀ ਵਾਰ ਗਰਭਵਤੀ ਹੈ।
image source: Twitter
ਰਿਹਾਨਾ ਨੇ ਸਾਲ 2022 ਵਿੱਚ ਆਪਣੇ ਬੇਟੇ ਦਾ ਕੀਤਾ ਸੀ ਸਵਾਗਤ
ਤੁਹਾਨੂੰ ਦੱਸ ਦੇਈਏ ਕਿ ਗ੍ਰੈਮੀ ਅਵਾਰਡ ਵਿਨਰ ਰਿਹਾਨਾ ਅਤੇ ਉਸ ਦੇ ਬੁਆਏਫ੍ਰੈਂਡ ਰੈਪਰ ASAP ਰੌਕੀ ਨੇ ਸਾਲ 2022 ਵਿੱਚ ਆਪਣੇ ਬੇਟੇ ਦਾ ਸਵਾਗਤ ਕੀਤਾ ਹੈ। ਗਾਇਕਾ ਨੇ ਆਪਣੀ ਪਹਿਲੀ ਪ੍ਰੈਗਨੈਂਸੀ ਦੌਰਾਨ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਰਿਵੀਲਿੰਗ ਫੋਟੋਸ਼ੂਟ ਕਰਵਾਏ ਸਨ। ਉਸ ਤੋਂ ਪ੍ਰੇਰਿਤ ਹੋ ਕੇ, ਬੀ-ਟਾਊਨ ਦੀਆਂ ਕਈ ਅਭਿਨੇਤਰੀਆਂ ਨੇ ਵੀ ਇਸ ਤਰ੍ਹਾਂ ਦਾ ਫੋਟੋਸ਼ੂਟ ਕਰਾਇਆ ਹੈ।
image source: Twitter
ਹੋਰ ਪੜ੍ਹੋ: Sid-Kiara: ਸਿਡ ਤੇ ਕਿਆਰਾ ਨੇ ਵਿਆਹ ਹੁੰਦੇ ਹੀ ਫੈਨਜ਼ ਨੂੰ ਦਿੱਤੀ ਖੁਸ਼ਖਬਰੀ; ਜਲਦ ਲੈ ਕੇ ਆਉਣਗੇ ਕੁਝ ਨਵਾਂ
ਰਿਹਾਨਾ ਦਾ 2023 ਸੁਪਰ ਬਾਊਲ 'ਚ ਪਰਫਾਰਮੈਂਸ
ਰਿਹਾਨਾ ਨੂੰ 2023 ਸੁਪਰ ਬਾਊਲ ਸਟੇਜ 'ਤੇ ਦਮਦਾਰ ਪਰਫਾਰਮੈਂਸ ਦਿੰਦੇ ਹੋਏ ਦੇਖਿਆ ਗਿਆ ਸੀ। ਇਹ ਈਵੈਂਟ ਅਮਰੀਕਾ ਦੇ ਸਭ ਤੋਂ ਵੱਡੇ ਫੁੱਟਬਾਲ ਈਵੈਂਟਸ ਵਿੱਚੋਂ ਇੱਕ ਹੈ, ਜਿਸ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਗਾਇਕ ਪ੍ਰਦਰਸ਼ਨ ਕਰਦੇ ਹਨ। ਇਸ ਦੌਰਾਨ ਰਿਹਾਨਾ ਨੇ ਈਵੈਂਟ 'ਚ ਸ਼ਾਨਦਾਰ ਐਂਟਰੀ ਕੀਤੀ ਅਤੇ ਆਪਣੇ ਸ਼ੋਅ 'ਚ ਡਾਇਮੰਡਸ, ਰੂਡ ਬੁਆਏ ਅਤੇ ਵਰਕ ਸਮੇਤ ਕਈ ਕਲਾਸਿਕ ਗਾਣੇ ਗਾਏ। ਇਸ ਨੂੰ ਰਿਹਾਨਾ ਦੀ ਵਾਪਸੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ 2018 ਤੋਂ ਬਾਅਦ ਉਸ ਦਾ ਪਹਿਲਾ ਲਾਈਵ ਪ੍ਰਦਰਸ਼ਨ ਸੀ। ਗਾਇਕਾ ਨੇ ਤਕਰੀਬਨ ਸੱਤ ਸਾਲਾਂ ਤੋਂ ਇੱਕ ਵੀ ਐਲਬਮ ਰਿਲੀਜ਼ ਨਹੀਂ ਕੀਤੀ ਹੈ।
RIHANNA LOOKS SO GOOD #SuperBowl pic.twitter.com/ru4UrYt4tM
— Gaga Crave ? (@AMENARTPOP) February 13, 2023
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
