Asees Kaur Engagement:ਮਸ਼ਹੂਰ ਗਾਇਕਾ ਅਸੀਸ ਕੌਰ ਨੇ ਗੋਲਡੀ ਸੋਹਲ ਨਾਲ ਕੀਤੀ ਮੰਗਣੀ ; ਖੂਬਸੂਰਤ ਤਸਵੀਰ ਸਾਂਝੀ ਕਰ ਫੈਨਜ਼ ਨੂੰ ਦਿੱਤੀ ਖੁਸ਼ਖਬਰੀ
Asees Kaur Engagement:ਮਸ਼ਹੂਰ ਗਾਇਕਾ ਅਸੀਸ ਕੌਰ ਨੇ ਗੋਲਡੀ ਸੋਹਲ ਨਾਲ ਕੀਤੀ ਮੰਗਣੀ ; ਖੂਬਸੂਰਤ ਤਸਵੀਰ ਸਾਂਝੀ ਕਰ ਫੈਨਜ਼ ਨੂੰ ਦਿੱਤੀ ਖੁਸ਼ਖਬਰੀ
Asees Kaur Engagement: ਬਾਲੀਵੁੱਡ ਦੀ ਮਸ਼ਹੂਰ ਗਾਇਕ ਅਸੀਸ ਕੌਰ ਆਪਣੀ ਦਮਦਾਰ ਆਵਾਜ਼ ਤੇ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਗਾਇਕਾ ਅਸੀਸ ਕੌਰ ਅੱਜ ਕਿਸੀ ਪਛਾਣ ਦੀ ਮੋਹਤਾਜ਼ ਨਹੀਂ ਹੈ। ਉਸ ਨੇ ਬਾਲੀਵੁੱਡ ਨੂੰ 'ਰਾਤਾ ਲੰਬੀਆਂ', 'ਦਿਲਬਰ' ਸਣੇ ਕਈ ਰੋਮਾਂਟਿਕ ਗੀਤ ਦਿੱਤੇ ਹਨ। ਹਾਲ ਹੀ ਵਿੱਚ ਗਾਇਕਾ ਅਸੀਸ ਕੌਰ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
image source: Instagram
ਦੱਸ ਦਈਏ ਕਿ ਗਾਇਕਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀ ਮੰਗਣੀ ਬਾਰੇ ਖੁਸ਼ਖਬਰੀ ਵੀ ਖ਼ੁਦ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨੂੰ ਦਿੱਤੀ ਹੈ।
ਅਸੀਸ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ 'ਤੇ ਗਾਇਕ ਗੋਲਡੀ ਸੋਹਲ ਨਾਲ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੋੜੇ ਦੀ ਮੰਗਣੀ ਗੁਰਦੁਆਰੇ ਵਿੱਚ ਹੋਈ ਸੀ। ਇਸ ਜੋੜੇ ਨੂੰ ਪੇਸਟਲ ਨੀਲੇ ਅਤੇ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਟਵਿਨ ਕਰਦੇ ਦੇਖਿਆ ਗਿਆ।
image source: Instagram
ਜਿਵੇਂ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ, ਪ੍ਰਸ਼ੰਸਕਾਂ ਸਮੇਤ ਸਾਰੇ ਸੈਲੇਬਸ ਨੇ ਕਮੈਂਟ ਸੈਕਸ਼ਨ ਵਿੱਚ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੋਸਟ ਸ਼ੇਅਰ ਕਰਨ ਦੇ ਥੋੜ੍ਹੇ ਸਮੇਂ ਵਿੱਚ ਹੀ ਇਹ ਵਾਇਰਲ ਹੋ ਗਈ। ਫੈਨਜ਼ ਵੀ ਉਨ੍ਹਾਂ ਦੀ ਇਸ ਪੋਸਟ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਅਸੀਸ ਕੌਰ ਨੇ ਬਾਲੀਵੁੱਡ ਵਿੱਚ 'ਰਾਤਾ ਲੰਬੀਆਂ' (ਸ਼ੇਰਸ਼ਾਹ), 'ਵੇ ਮਾਹੀ' (ਕੇਸਰੀ), 'ਆਂਖ ਲੜ ਜਾਵੇ' (ਲਵ ਯਾਰੀ), 'ਚੋਗਦਾ' (ਲਵ ਯਾਰੀ), 'ਬੋਲਨਾ' (ਕਪੂਰ ਐਂਡ ਸੰਨਜ਼) ਸਮੇਤ ਕਈ ਹਿੱਟ ਗੀਤ ਗਾਏ ਹਨ। ਗਾਇਕਾ ਅਸੀਸ ਕੌਰ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਹਨ। ਉਸ ਨੂੰ ਇੰਸਟਾਗ੍ਰਾਮ 'ਤੇ ਲਗਭਗ 1 ਮਿਲੀਅਨ ਅਤੇ ਯੂਟਿਊਬ 'ਤੇ 327 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ।
image source: Instagram
ਅਸੀਸ ਕੌਰ ਦੇ ਮੰਗੇਤਰ ਗਾਇਕ ਗੋਲਡੀ ਸੋਹਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੰਗੀਤਕਾਰ ,ਗਾਇਕ ਤੇ ਗੀਤਕਾਰ ਵਜੋਂ ਕਈ ਗੀਤ ਦਿੱਤੇ ਹਨ। ਇਨ੍ਹਾਂ ਵਿੱਚ ਗੀਤ 'ਆਜਾ ਵੇ', 'ਬਾਤ ਨਹੀਂ ਕਰਨੀ', 'ਆਂਖੋਂ ਹੀ ਆਂਖੋਂ ਮੈਂ' ਅਤੇ 'ਨਫ਼ਰਮਾਨੀ' ਆਦਿ ਸ਼ਾਮਿਲ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
