KGF Chapter 2 ਵੇਖਣ ਮਗਰੋਂ ਦਰਸ਼ਕਾਂ ਨੇ ਸਕ੍ਰੀਨ 'ਤੇ ਕੀਤੀ ਸਿੱਕਿਆਂ ਦੀ ਬਾਰਿਸ਼, ਰਵੀਨਾ ਟੰਡਨ ਨੇ ਵੀਡੀਓ ਸ਼ੇਅਰ ਕਰ ਦਿੱਤਾ ਰਿਐਕਸ਼ਨ

Written by  Pushp Raj   |  April 20th 2022 11:01 AM  |  Updated: April 20th 2022 12:02 PM

KGF Chapter 2 ਵੇਖਣ ਮਗਰੋਂ ਦਰਸ਼ਕਾਂ ਨੇ ਸਕ੍ਰੀਨ 'ਤੇ ਕੀਤੀ ਸਿੱਕਿਆਂ ਦੀ ਬਾਰਿਸ਼, ਰਵੀਨਾ ਟੰਡਨ ਨੇ ਵੀਡੀਓ ਸ਼ੇਅਰ ਕਰ ਦਿੱਤਾ ਰਿਐਕਸ਼ਨ

ਸਾਊਥ ਸੁਪਰ ਸਟਾਰ ਯਸ਼, ਸੰਜੈ ਦੱਤ ਤੇ ਰਵੀਨਾ ਟੰਡਨ ਸਟਾਰਰ ਫ਼ਿਲਮ 'KGF ਚੈਪਟਰ 2' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਦਰਸ਼ਕਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆ ਰਹੀ ਹੈ। ਇਸ ਦੌਰਾਨ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Image Source: Instagram

ਰਵੀਨਾ ਟੰਡਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ, ਜੋ ਸਿਨੇਮਾ ਹਾਲ ਦੇ ਅੰਦਰ ਦਾ ਹੈ। ਇਸ ਵੀਡੀਓ 'ਚ ਲੋਕ 'KGF ਚੈਪਟਰ 2' ਦੇਖ ਰਹੇ ਹਨ।

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਕ੍ਰੀਨ 'ਤੇ ਰਵੀਨਾ ਟੰਡਨ ਦਾ ਸੀਨ ਚੱਲ ਰਿਹਾ ਹੈ ਅਤੇ ਉਹ ਇੱਕ ਕਿਤਾਬ ਖੋਲ੍ਹਦੀ ਹੈ ਜਿਸ 'ਤੇ 'ਕੇਜੀਐੱਫ ਚੈਪਟਰ 2' ਲਿਖਿਆ ਹੈ। ਇਸ ਸੀਨ ਦੇ ਅੰਤ ਵਿੱਚ, ਸਿਨੇਮਾਘਰਾਂ ਵਿੱਚ ਮੌਜੂਦ ਲੋਕ ਖੜੇ ਹੋ ਜਾਂਦੇ ਹਨ ਅਤੇ ਸਕਰੀਨ ਵੱਲ ਸਿੱਕੇ ਸੁੱਟਣੇ ਸ਼ੁਰੂ ਕਰ ਦਿੰਦੇ ਹਨ।

Image Source: Instagram

ਇਹ ਵੀਡੀਓ ਇੱਥੇ ਖਤਮ ਨਹੀਂ ਹੁੰਦਾ। ਇਸ ਵੀਡੀਓ 'ਚ ਅੱਗੇ ਰਵੀਨਾ ਟੰਡਨ ਨੇ ਸੈੱਟ ਤੋਂ ਕੁਝ BTS ਕਲਿੱਪਸ ਅਤੇ ਤਸਵੀਰਾਂ ਜੋੜੀਆਂ ਹਨ, ਜਿਸ 'ਚ ਉਹ ਫਿਲਮ ਦੇ ਆਖਰੀ ਸੀਨ ਦੀ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ ਅਤੇ ਤਸਵੀਰਾਂ 'ਚ ਰਵੀਨਾ ਆਪਣੇ ਕਿਰਦਾਰ ਰਮਿਕਾ ਸੇਨ ਦੇ ਲੁੱਕ 'ਚ ਨਜ਼ਰ ਆ ਰਹੀ ਹੈ।

ਇਸ ਵੀਡੀਓ ਦੇ ਅੰਤ 'ਚ ਰਵੀਨਾ ਦਾ ਇੱਕ ਡਾਇਲਾਗ ਵੀ ਚਲਾਇਆ ਗਿਆ ਹੈ, ਜਿਸ 'ਚ ਉਹ ਕਹਿੰਦੀ ਹੈ, 'ਘੁਸ ਕੇ ਮਾਰੇਂਗੇ'। ਵੀਡੀਓ ਦੇ ਕੈਪਸ਼ਨ 'ਚ ਰਵੀਨਾ ਨੇ ਲਿਖਿਆ, 'ਲੰਮੇ ਸਮੇਂ ਬਾਅਦ ਮੈਂ ਲੋਕਾਂ ਨੂੰ ਸਕ੍ਰੀਨ 'ਤੇ ਸਿੱਕੇ ਸੁੱਟਦੇ ਦੇਖਿਆ ਹੈ। BTS... KGF 2 ਦਾ ਆਖਰੀ ਦਿਨ.. ਆਖਰੀ ਸ਼ਾਟ... ਇੰਨਾ ਪਿਆਰ ਦੇਣ ਲਈ ਧੰਨਵਾਦ।' ਰਵੀਨਾ ਨੇ ਦਰਸ਼ਕਾਂ ਨੂੰ ਧੰਨਵਾਦ ਕਿਹਾ।

Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਦੀ ਫ਼ਿਲਮ ਮਾਂ ਦੇ ਟ੍ਰੇਲਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਰਵੀਨਾ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਫੈਨਜ਼ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਕਮੈਂਟ ਕਰਕੇ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ 'ਚ ਲਿਖਿਆ, 'KGF ਦੀ ਰਾਣੀ।' ਇੱਕ ਹੋਰ ਨੇ ਲਿਖਿਆ, 'ਉਸ ਸੀਨ ਨੇ ਗੁਸਬੰਪ ਲਿਆ ਦਿੱਤਾ'। ਇਸ ਦੇ ਨਾਲ ਹੀ ਤੀਜੇ ਯੂਜ਼ਰ ਨੇ ਲਿਖਿਆ, 'ਤੂਫਾਨ ਫਿਰ ਆਵੇਗਾ ਰਵੀਨਾ ਜੀ। KGF ਚੈਪਟਰ 3। ਅਜਿਹੀਆਂ ਟਿੱਪਣੀਆਂ ਤੋਂ ਇਲਾਵਾ, ਪ੍ਰਸ਼ੰਸਕ ਟਿੱਪਣੀਆਂ ਵਿੱਚ ਹਾਰਟ ਐਂਡ ਫਾਇਰ ਦੇ ਇਮੋਜੀ ਵੀ ਭੇਜ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network