ਇਸ ਬਾਲੀਵੁੱਡ ਗਾਇਕ 'ਤੇ ਸਟਾਈਲਿਸਟ ਨਾਲ ਬਲਾਤਕਾਰ ਦਾ ਇਲਜ਼ਾਮ, ਔਰਤ ਨੇ ਕਿਹਾ- ‘ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਘਰ ਬੁਲਾਇਆ,ਫਿਰ...’

written by Lajwinder kaur | August 16, 2022

FIR against singer Rahul Jain for allegedly raping costume stylist: ਬਾਲੀਵੁੱਡ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਰਾਹੁਲ ਜੈਨ 'ਤੇ ਇੱਕ ਮਹਿਲਾ ਕਾਸਟਿਊਮ ਸਟਾਈਲਿਸਟ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ।

ਗਾਇਕ 'ਤੇ ਸੋਮਵਾਰ ਨੂੰ ਮੁੰਬਈ ਦੇ ਆਪਣੇ ਫਲੈਟ 'ਚ 30 ਸਾਲਾ ਸਟਾਈਲਿਸਟ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ 'ਚ ਗਾਇਕ ਖਿਲਾਫ ਮੁੰਬਈ ‘ਚ ਐੱਫਆਈਆਰ ਦਰਜ ਕੀਤੀ ਗਈ ਹੈ ਪਰ ਗਾਇਕ ਦਾ ਕਹਿਣਾ ਹੈ ਕਿ ਉਸ 'ਤੇ ਲੱਗੇ ਸਾਰੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ।

ਹੋਰ ਪੜ੍ਹੋ : ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ ਦੂਜੀ ਵਾਰ ਬਣਨ ਜਾ ਰਹੇ ਨੇ ਮਾਪੇ, ਅਪ੍ਰੈਲ 'ਚ ਹੀ ਅਦਾਕਾਰਾ ਨੇ ਦਿੱਤਾ ਸੀ ਬੇਟੀ ਨੂੰ ਜਨਮ

rahul jain image source instagram

ਇਕ ਰਿਪੋਰਟ ਮੁਤਾਬਕ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਦਿੱਤੇ ਆਪਣੇ ਬਿਆਨ 'ਚ ਔਰਤ ਨੇ ਕਿਹਾ ਕਿ ਸਿੰਗਰ ਨੇ ਇੰਸਟਾਗ੍ਰਾਮ ਜ਼ਰੀਏ ਉਸ ਨਾਲ ਸੰਪਰਕ ਕੀਤਾ ਸੀ ਅਤੇ ਉਸ ਦੇ ਕੰਮ ਦੀ ਤਾਰੀਫ ਕੀਤੀ ਸੀ। ਗਾਇਕ ਨੇ ਸਟਾਈਲਿਸਟ ਨੂੰ ਉਸ ਦੇ ਫਲੈਟ 'ਤੇ ਆਉਣ ਅਤੇ ਮਿਲਣ ਲਈ ਕਿਹਾ ਸੀ ਅਤੇ ਭਰੋਸਾ ਦਿਵਾਇਆ ਸੀ ਕਿ ਉਸ ਨੂੰ ਉਸ ਦੀ ਨਿੱਜੀ ਪੋਸ਼ਾਕ ਸਟਾਈਲਿਸਟ ਵਜੋਂ ਨਿਯੁਕਤ ਕੀਤਾ ਜਾਵੇਗਾ।

singer rahul jain image image source instagram

ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਔਰਤ 11 ਅਗਸਤ ਨੂੰ ਮਿਲਣ ਅੰਧੇਰੀ ਸਥਿਤ ਸਿੰਗਰ ਦੇ ਫਲੈਟ 'ਤੇ ਪਹੁੰਚੀ ਸੀ, ਜਿੱਥੇ ਗਾਇਕ ਨੇ ਕੁਝ ਚੀਜ਼ਾਂ ਦਿਖਾਉਣ ਦੇ ਬਹਾਨੇ ਉਸ ਨੂੰ ਬੈੱਡਰੂਮ 'ਚ ਲੈ ਗਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਮੁਤਾਬਕ ਔਰਤ ਫ੍ਰੀਲਾਂਸ ਕਾਸਟਿਊਮ ਸਟਾਈਲਿਸਟ ਵਜੋਂ ਕੰਮ ਕਰਦੀ ਹੈ।

inside image of rahul jain image source Instagram

ਉਸਨੇ ਦੱਸਿਆ ਕਿ ਜਦੋਂ ਉਸਨੇ ਵਿਰੋਧ ਕੀਤਾ ਤਾਂ ਸਿੰਗਰ ਨੇ ਉਸਦੀ ਕੁੱਟਮਾਰ ਕੀਤੀ ਅਤੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਸ ਮੁਤਾਬਿਕ ਪੁਲਿਸ ਨੇ ਧਾਰਾ 376, 323 ਅਤੇ 506 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਮੁਲਜ਼ਮ ਗਾਇਕ ਜੈਨ ਨੇ ਦੱਸਿਆ ਕਿ ਉਹ ਔਰਤ ਨੂੰ ਨਹੀਂ ਜਾਣਦਾ। ਉਸ ਵੱਲੋਂ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।

 

 

You may also like