ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ ਦੂਜੀ ਵਾਰ ਬਣਨ ਜਾ ਰਹੇ ਨੇ ਮਾਪੇ, ਅਪ੍ਰੈਲ 'ਚ ਹੀ ਅਦਾਕਾਰਾ ਨੇ ਦਿੱਤਾ ਸੀ ਬੇਟੀ ਨੂੰ ਜਨਮ

written by Lajwinder kaur | August 16, 2022

Debina Bonnerjee and Gurmeet Choudhary expecting second baby : ਮਸ਼ਹੂਰ ਟੀਵੀ ਅਦਾਕਾਰਾ ਦੇਬੀਨਾ ਬੈਨਰਜੀ ਅਤੇ ਅਦਾਕਾਰ ਗੁਰਮੀਤ ਚੌਧਰੀ ਦੇ ਘਰ ਇੱਕ ਵਾਰ ਫਿਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜੀ ਹਾਂ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੇਬੀਨਾ ਬੈਨਰਜੀ ਨੇ ਹੱਥ 'ਚ ਸੋਨੋਗ੍ਰਾਫੀ ਰਿਪੋਰਟ ਲੈ ਕੇ ਤਸਵੀਰ ਸਾਂਝੀ ਕੀਤੀ ਹੈ ਅਤੇ ਪੋਸਟ 'ਚ ਲਿਖਿਆ ਕਿ ਇਹ ਸੱਚਮੁੱਚ ਇੱਕ ਵਰਦਾਨ ਹੈ। ਕੋਈ ਸਾਡੇ ਪਰਿਵਾਰ ਨੂੰ ਪੂਰਾ ਕਰਨ ਲਈ ਜਲਦੀ ਹੀ ਆਉਣ ਵਾਲਾ ਹੈ। ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੀ ਇੰਸਟਾਗ੍ਰਾਮ ਪੋਸਟ ਨੇ ਟੀਵੀ ਸਿਤਾਰਿਆਂ ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

Debina Bonnerjee,.j image from Instagram

ਹੋਰ ਪੜ੍ਹੋ : ਆਸ਼ਾ ਭੌਂਸਲੇ ਦੀ ਪੋਤੀ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਵੀ ਪਾਉਂਦੀ ਹੈ ਮਾਤ, ਨਵੀਆਂ ਤਸਵੀਰਾਂ ਦੇਖ ਫੈਨਜ਼ ਕਰ ਰਹੇ ਨੇ ਤਾਰੀਫ਼ਾਂ

debina with daughter- image from Instagram

ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਅਭਿਨੇਤਰੀ ਹੱਥ 'ਚ ਸੋਨੋਗ੍ਰਾਫੀ ਫੋਟੋ ਫੜੀ ਨਜ਼ਰ ਆ ਰਹੀ ਹੈ, ਜਦਕਿ ਗੁਰਮੀਤ ਚੌਧਰੀ ਆਪਣੀ ਬੇਟੀ ਨੂੰ ਬਾਹਾਂ 'ਚ ਫੜੀ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਲਿਖਿਆ, "ਕੁਝ ਫੈਸਲੇ ਪਹਿਲਾਂ ਤੋਂ ਤੈਅ ਹੁੰਦੇ ਹਨ ਅਤੇ ਕੋਈ ਵੀ ਇਸਨੂੰ ਬਦਲ ਨਹੀਂ ਸਕਦਾ। ਇਹ ਸੱਚਮੁੱਚ ਇੱਕ ਵਰਦਾਨ ਹੈ। ਕੋਈ ਸਾਨੂੰ ਪੂਰਾ ਕਰਨ ਲਈ ਜਲਦੀ ਆ ਰਿਹਾ ਹੈ।"

Debina Bonnerjee daughter ,-min image from Instagram

ਟੀਵੀ ਸਿਤਾਰਿਆਂ ਨੇ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੂੰ ਇਹ ਖੁਸ਼ਖਬਰੀ ਸੁਣਾਈ। ਜਿੱਥੇ ਮਾਹੀ ਵਿੱਜ ਨੇ ਟਿੱਪਣੀ ਕਰਕੇ ਉਤਸ਼ਾਹ ਜ਼ਾਹਰ ਕੀਤਾ, ਉਥੇ ਰਸ਼ਮੀ ਦੇਸਾਈ ਨੇ ਲਿਖਿਆ, "ਵਾਹ, ਵਧਾਈਆਂ।" ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਕਪਲ ਨੂੰ ਵਧਾਈਆਂ ਦੇ ਰਹੇ ਹਨ।

 

View this post on Instagram

 

A post shared by Debina Bonnerjee (@debinabon)

You may also like