ਫ਼ਿਲਮ ‘ਬੈਚ 2013’ ਦਾ ਪਹਿਲਾ ਗੀਤ ‘Paigaam’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਹਰਦੀਪ ਗਰੇਵਾਲ ਦੀ ਮਿਹਨਤ
ਫ਼ਿਲਮ ‘ਬੈਚ 2013’ ਦਾ ਪਹਿਲਾ ਗੀਤ ‘Paigaam’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਹਰਦੀਪ ਗਰੇਵਾਲ ਦੀ ਮਿਹਨਤ
First motivational song 'PAIGAAM' From Punjabi Movie 'Batch 2013' : ਲਓ ਜੀ ਹਰਦੀਪ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਬੈਚ 2013’ ਦਾ ਪਹਿਲਾ ਗੀਤ ‘Paigaam’ ਰਿਲੀਜ਼ ਹੋ ਗਿਆ ਹੈ। ਜੀ ਹਾਂ ਇਹ ਗੀਤ ਹਰਦੀਪ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇੱਕ ਵਾਰ ਫਿਰ ਤੋਂ ਗਾਇਕ ਦਰਸ਼ਕਾਂ ਨੂੰ ਇਸ ਗੀਤ ਦੇ ਰਾਹੀਂ ਮੋਟੀਵੇਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਦੇਖੋ ਵੀਡੀਓ: ਇਸ਼ਕ ਦੀਆਂ ਗਹਿਰਾਈਆਂ ਨੂੰ ਬਿਆਨ ਕਰਦਾ ਮੋਹ ਫ਼ਿਲਮ ਦਾ ਪਹਿਲਾ ਗੀਤ ‘Sab Kuchh’ ਹੋਇਆ ਰਿਲੀਜ਼
image From instagram
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ ਖੁਦ ਹਰਦੀਪ ਗਰੇਵਾਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ Gurmohh ਨੇ ਦਿੱਤਾ ਹੈ। ਗਾਣੇ ਦੇ ਵੀਡੀਓ ‘ਚ ਫ਼ਿਲਮ ਬੈਚ 2013 ਦੀ ਤਿਆਰੀ ਨੂੰ ਦਿਖਾਇਆ ਗਿਆ ਹੈ। ਜਿਸ ‘ਚ ਹਰਦੀਪ ਗਰੇਵਾਲ ਦੀ ਆਪਣੇ ਕਿਰਦਾਰ ਦੇ ਲਈ ਕੀਤੀ ਮਿਹਨਤ ਨੂੰ ਪੇਸ਼ ਕੀਤਾ ਗਿਆ ਹੈ।
image source YouTube
ਹਰਦੀਪ ਗਰੇਵਾਲ ਦੀ ਫ਼ਿਲਮ ਬੈਚ2013 ਦਾ ਟੀਜ਼ਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ। ਦੱਸ ਦਈਏ ਆਪਣੇ ਕਿਰਦਾਰ ਨੂੰ ਅਸਲ ਬਨਾਉਣ ਲਈ ਹਰਦੀਪ ਗਰੇਵਾਲ ਨੇ 98 ਕਿਲੋਂ ਤੱਕ ਆਪਣਾ ਭਾਰ ਵਧਾਇਆ ਸੀ। ਹਰਦੀਪ ਤੋਂ ਇਸ ਫ਼ਿਲਮ ‘ਚ ਨੀਟਾ ਮਹਿੰਦਰਾ, ਡਾਕਟਰ ਸਾਹਿਬ ਸਿੰਘ, ਪਰਮਵੀਰ ਸਿੰਘ, ਹਸ਼ਨੀਨ ਚੌਹਾਨ, ਮਨਜੀਤ ਸਿੰਘ, ਹਰਿੰਦਰ ਭੁੱਲਰ ਅਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ।
image source YouTube
ਇਹ ਫ਼ਿਲਮ ਵੀ ਹਰਦੀਪ ਗਰੇਵਾਲ ਦੁਆਰਾ ਹੀ ਲਿਖੀ ਗਈ ਹੈ ਅਤੇ ਗੈਰੀ ਖਟਰਾਓ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 9 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ । ਦੱਸ ਦਈਏ ਪਿਛਲੇ ਸਾਲ ਤੁਣਕਾ ਤੁਣਕਾ ਫ਼ਿਲਮ ਦੇ ਹਰਦੀਪ ਗਰੇਵਾਲ ਨੇ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ ਸੀ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
