
ਅੱਜ ਕੱਲ੍ਹ ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਔਰਤਾਂ ਕਈ ਸਾਧਨ ਅਪਣਾਉਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ । ਜਿਸ ਕਾਰਨ ਕਈ ਵਾਰ ਸਕਿਨ ਨੂੰ ਨੁਕਸਾਨ ਵੀ ਹੁੰਦਾ ਹੈ ।ਪਰ ਅੱਜ ਅਸੀਂ ਤੁਹਾਨੂੰ ਗਲੋਇੰਗ ਸਕਿਨ (glowing skin) ਦੇ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ । ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਵੀ ਚਮਕਦੀ ਅਤੇ ਖੂਬਸੂਰਤ ਸਕਿਨ ਪਾ ਸਕਦੇ ਹੋ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੁੱਧ ਦੀ । ਜੋ ਕਿ ਬਹੁਤ ਹੀ ਵਧੀਆ ਕਲਿੰਜ਼ਰ ਹੁੰਦਾ ਹੈ । ਤੁਸੀਂ ਆਪਣੇ ਚਿਹਰੇ ਨੂੰ ਧੋਣ ਤੋਂ ਪਹਿਲਾਂ ਚਿਹਰੇ ਨੂੰ ਧੋਣ ਤੋਂ ਪਹਿਲਾਂ ਕਾਟਨ ਬਾਲ ਨੂੰ ਦੁੱਧ 'ਚ ਡੋਬ ਕੇ ਇਸ ਨਾਲ ਚਿਹਰੇ ਨੂੰ ਸਾਫ਼ ਕਰ ਲਓ। ਇਹ ਚਿਹਰੇ ਦੀ ਅੰਦਰੂਨੀ ਸਫ਼ਾਈ ਕਰ ਕੇ ਉਸ ਨੂੰ ਸਾਫਟ ਤੇ ਗਲੋਇੰਗ ਬਣਾਉਂਦਾ ਹੈ।
image From googleਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ
ਇਸ ਦੇ ਨਾਲ ਹੀ ਹਲਦੀ ਦਾ ਉਬਟਨ ਬਣਾ ਕੇ ਵੀ ਲਗਾਇਆ ਜਾ ਸਕਦਾ ਹੈ । ਆਮ ਤੌਰ ‘ਤੇ ਤੁਸੀਂ ਵੇਖਦੇ ਹੀ ਹੋ ਕਿ ਵਿਆਹ ਤੋਂ ਪਹਿਲਾਂ ਵੀ ਕੁੜੀ ਅਤੇ ਮੁੰਡੇ ਨੂੰ ਹਲਦੀ ਤੇ ਤੇਲ ਦੇ ਵਿਚ ਮਿਲਾ ਕੇ ਵੱਟਣਾ ਮਲਿਆ ਜਾਂਦਾ ਹੈ । ਕਿਉਂਕਿ ਇਹ ਚਿਹਰੇ ਦੀ ਰੰਗਤ ਨੂੰ ਨਿਖਾਰਦੀ ਹੈ । ਹੁਣ ਗੱਲ ਕਰਦੇ ਹਾਂ ਰਸੋਈ ‘ਚ ਸਬਜ਼ੀ ਦਾ ਸੁਆਦ ਵਧਾਉਣ ਵਾਲੇ ਟਮਾਟਰ ਦੀ । ਟਮਾਟਰ ਨੂੰ ਸਕਿਨ ਦੇ ਲਈ ਰਾਮਬਾਣ ਸਮਝਿਆ ਜਾਂਦਾ ਹੈ ।ਟਮਾਟਰ ਦਾ ਲਾਈਕੋਪੀਨ ਤੱਤ ਫ੍ਰੀ ਰੈਡੀਕਲਜ਼ ਦੀ ਪ੍ਰਾਬਲਮ ਦੂਰ ਕਰਨ ਦੇ ਨਾਲ ਹੀ ਟੈਨਿੰਗ ਦੀ ਸਮੱਸਿਆ ਤੋਂ ਵੀ ਨਿਜਾਤ ਦਿਵਾਉਂਦਾ ਹੈ।

ਓਪਨ ਪੋਰਜ਼ ਤੇ ਬਲੈਕਹੈੱਡਜ਼ ਤੋਂ ਨਿਜਾਤ ਪਾਉਣ 'ਚ ਟਮਾਟਰ ਦਾ ਇਕ ਛੋਟਾ ਟੁੱਕੜਾ ਹੀ ਕਾਰਗਰ ਹੈ। ਇਸ ਦੇ ਰਸ ਨੂੰ ਕਾਟਨ ਬਾਲ ਦੀ ਮਦਦ ਨਾਲ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਧੋਅ ਲਓ ।ਸੰਤਰਾ ਜਿੱਥੇ ਖਾਣ ‘ਚ ਸੁਆਦ ਹੁੰਦਾ ਹੈ, ਉੱਥੇ ਹੀ ਇਸ ਦਾ ਇਸਤੇਮਾਲ ਤੁਸੀਂ ਸਕਿਨ ਦੀ ਸਮੱਸਿਆ ਦੇ ਲਈ ਵੀ ਕਰ ਸਕਦੇ ਹੋ । ਚਿਹਰੇ ‘ਤੇ ਕਿਸੇ ਤਰ੍ਹਾਂ ਦੀਆਂ ਛਾਈਆਂ ਹੋਣ ਜਾਂ ਫਿਰ ਉਮਰ ਦੇ ਕਾਰਨ ਹੋਣ ਵਾਲੀ ਝੁਰੜੀਆਂ ਨੂੰ ਮਿਟਾਉਣ ਦੇ ਲਈ ਸੰਤਰੇ ਦੇ ਛਿਲਕੇ ਨੂੰ ਸੁਕਾ ਕੇ ਉਸ ਦਾ ਪੇਸਟ ਬਣਾ ਕੇ ਵਰਤਣ ਦੇ ਨਾਲ ਚਿਹਰੇ ‘ਤੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ ।