ਗਲੋਅ ਡੇਂਗੂ ਦੀ ਹੀ ਇਲਾਜ਼ ਨਹੀਂ ਕਰਦੀ, ਇਹਨਾਂ ਬਿਮਾਰੀਆਂ ਨੂੰ ਵੀ ਕਰਦੀ ਹੈ ਦੂਰ

written by Rupinder Kaler | May 18, 2021

ਸ਼ੂਗਰ ਲੈਵਲ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸ਼ੂਗਰ ਲੈਵਲ ਵਧ ਜਾਵੇ ਤਾਂ ਗੰਭੀਰ ਬਿਮਾਰੀਆਂ ਦੀ ਸੰਭਾਵਨਾ ਰਹਿੰਦੀ ਹੈ। ਸ਼ੂਗਰ ਲੈਵਲ ਉਮਰ ਅਤੇ ਬਾਡੀ ਮਾਸ ਇੰਡੈਕਸ ‘ਤੇ ਨਿਰਭਰ ਕਰਦਾ ਹੈ। ਬਾਡੀ ਮਾਸ ਇੰਡੈਕਸ 25 ਤੋਂ ਵੱਧ ਹੋਣ ‘ਤੇ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਦਿਲ ਦੀ ਬਿਮਾਰੀ, ਪੀਸੀਓਡੀ ਅਤੇ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ। ਚਿਹਰੇ, ਗਰਦਨ ਅਤੇ ਸਰੀਰ ਦੇ ਦੂਸਰੇ ਹਿੱਸਿਆਂ ‘ਤੇ ਕਾਲੇ ਧੱਬੇ ਪੈਣਾ ਹਾਈ ਸ਼ੂਗਰ ਲੈਵਲ ਦੇ ਸੰਕੇਤ ਹਨ।

giloy

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ

giloy

ਗਿਲੋਅ ਅਜਿਹੀ ਆਯੁਰਵੈਦਿਕ ਦਵਾਈ ਹੈ ਜੋ ਇਮਯੂਨੋਮੋਡੂਲੇਟਰੀ ‘ਤੇ ਅਸਰ ਪਾਉਂਦੀ ਹੈ। ਇਸ ਨਾਲ ਗਲਾਈਕੈਮਿਕ ਪ੍ਰਕਿਰਿਆ ਕੰਟਰੋਲ ‘ਚ ਰਹਿੰਦੀ ਹੈ ਜਿਸ ਨਾਲ ਮਿੱਠਾ ਖਾਣ ਦੀ ਇੱਛਾ ਘੱਟ ਹੁੰਦੀ ਹੈ। ਇਹ ਇਕ ਕੁਦਰਤੀ ਐਂਟੀ-ਸ਼ੂਗਰ ਦਵਾਈ ਹੈ ਜੋ ਪੈਨਕ੍ਰੀਅਸ ‘ਚ ਬੀਟਾ ਸੈੱਲਾਂ ਲੈਵਲ ਨੂੰ ਵਧਾਉਂਦੀ ਹੈ ਜਿਸ ਨਾਲ ਖੂਨ ‘ਚ ਇਨਸੁਲਿਨ ਅਤੇ ਗਲੂਕੋਜ਼ ਲੈਵਲ ਕੰਟਰੋਲ ‘ਚ ਰਹਿੰਦਾ ਹੈ।

giloy

ਨਾਲ ਹੀ ਇਸ ਨਾਲ ਪਾਚਨ ਪ੍ਰਕਿਰਿਆ ਵੀ ਸਹੀ ਰਹਿੰਦੀ ਹੈ। ਗਿਲੋਅ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਧੋ ਕੇ ਗਰਮ ਪਾਣੀ ‘ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਪੀਓ ਅਤੇ ਇਸ ਦਾ ਰੋਜ਼ਾਨਾ ਸੇਵਨ ਸ਼ੂਗਰ ਲੈਵਲ ਨੂੰ ਵੱਧਣ ਨਹੀਂ ਦੇਵੇਗਾ ਅਤੇ ਨਾਲ ਹੀ ਇਸ ਨਾਲ ਇਮਿਊਨਟੀ ਵੀ ਵਧੇਗੀ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋਵੇਗਾ।

 

You may also like