ਮਰਹੂਮ ਐਕਟਰ ਦੀਪ ਸਿੱਧੂ ਦੀ ਮੌਤ ਨੂੰ ਹੋਏ ਛੇ ਮਹੀਨੇ, ਗਰਲ ਫ੍ਰੈਂਡ ਰੀਨਾ ਰਾਏ ਨੇ ਦੀਪ ਦੀ ਯਾਦ ‘ਚ ਸਾਂਝਾ ਕੀਤਾ ਅਣਦੇਖਿਆ ਵੀਡੀਓ

written by Lajwinder kaur | August 16, 2022

Girlfriend Reena Rai shares an unseen video of Deep Sidhu With Emotional Note :ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਭਾਵੇਂ ਅੱਜ ਉਹ ਸਾਡੇ ‘ਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਅੱਜ ਵੀ ਦਿਲੋ ਯਾਦ ਕਰਦੇ ਨੇ। ਦੀਪ ਸਿੱਧੂ ਦੀ ਗਰਲ ਫ੍ਰੈਂਡ ਰੀਨਾ ਰਾਏ ਜੋ ਕਿ ਅਜਿਹਾ ਕੋਈ ਲਮਹਾਂ ਨਹੀਂ ਹੋਵੇਗਾ ਜਦੋਂ ਯਾਦ ਨਹੀਂ ਕਰਦੀ ਹੋਵੇਗੀ। ਅਦਾਕਾਰ ਨੂੰ ਇਸ ਜਹਾਨ ਤੋਂ ਗਏ 6 ਮਹੀਨੇ ਹੋ ਗਏ ਨੇ, ਜਿਸ ਕਰਕੇ ਅਦਾਕਾਰਾ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਬੋਲੀਆਂ ਪਾਉਂਦਿਆਂ ਦਾ ਪੁਰਾਣਾ ਵੀਡੀਓ ਹੋ ਰਿਹਾ ਹੈ ਵਾਇਰਲ, ਗਾਇਕ ਦਾ ਦੇਸੀ ਅੰਦਾਜ਼ ਛੂਹ ਰਿਹਾ ਹੈ ਪ੍ਰਸ਼ੰਸਕਾਂ ਦੇ ਦਿਲਾਂ ਨੂੰ

Reena rai and deep sidhu ,,, image source Instagram

ਅਦਾਕਾਰਾ ਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੀਪ ਸਿੱਧੂ ਦੇ ਨਾਲ ਇੱਕ ਅਣਦੇਖਿਆ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘6 months, ਮੇਰਾ ਦਿਲ ਤਾਂ ਉਸ ਦਿਨ ਹੀ ਮਰ ਗਿਆ ਸੀ ਜਿਸ ਤੁਸੀਂ ਮੈਨੂੰ ਛੱਡਕੇ ਗਏ ਸੀ...ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ my Soulmate 😭... ਆਈ ਲਵ ਯੂ ਮੇਰੀ ਜਾਨ’

deep sidhu lover reena rai emotional post image source Instagram

ਇਸ ਵੀਡੀਓ ‘ਚ ਰੀਨਾ ਰਾਏ ਤੇ ਦੀਪ ਸਿੱਧੂ ਇਕੱਠੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹ ਰੀਨਾ ਨੂੰ ਕਹਿੰਦੇ ਨੇ ‘ਆਈ ਮਿਸ ਯੂ’ ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕ ਵੀ ਇਸ ਵੀਡੀਓ ਦੇ ਹੇਠ ਕਮੈਂਟ ਕਰਕੇ ਦੀਪ ਸਿੱਧੂ ਨੂੰ ਯਾਦ ਕਰ ਰਹੇ ਹਨ।

deep sidhu's girlfriend reena rai got emotional on her brithday image source Instagram

ਅਦਾਕਾਰਾ ਰੀਨਾ ਰਾਏ ਨੇ ਐਕਟਰ ਦੀਪ ਸਿੱਧੂ ਦੇ ਜਨਮਦਿਨ ਤੇ ਵੀ ਇੱਕ ਭਾਵੁਕ ਨੋਟ ਸਾਂਝਾ ਕੀਤਾ ਸੀ। ਇਹ ਅਕਸਰ ਹੀ ਦੀਪ ਸਿੱਧੂ ਨੂੰ ਯਾਦ ਕਰਦਾ ਹੋਏ ਦੀਪ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ। ਦੱਸ ਦਈਏ ਕਿ ਦੀਪ ਸਿੱਧੂ ਦੀ ਇਸੇ ਸਾਲ 15 ਫਰਵਰੀ ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਕਾਰ ਹਾਦਸੇ ‘ਚ ਰੀਨਾ ਰਾਏ ਵੀ ਦੀਪ ਦੇ ਨਾਲ ਹੀ ਕਾਰ ‘ਚ ਸੀ, ਪਰ ਉਹ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ ਸੀ ।

 

 

View this post on Instagram

 

A post shared by Reena Rai (@thisisreenarai)

You may also like