ਸਿੱਧੂ ਮੂਸੇਵਾਲਾ ਦਾ ਬੋਲੀਆਂ ਪਾਉਂਦਿਆਂ ਦਾ ਪੁਰਾਣਾ ਵੀਡੀਓ ਹੋ ਰਿਹਾ ਹੈ ਵਾਇਰਲ, ਗਾਇਕ ਦਾ ਦੇਸੀ ਅੰਦਾਜ਼ ਛੂਹ ਰਿਹਾ ਹੈ ਪ੍ਰਸ਼ੰਸਕਾਂ ਦੇ ਦਿਲਾਂ ਨੂੰ

written by Lajwinder kaur | August 16, 2022

Sidhu Moose Wala's old video goes viral: ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਨੇ, ਜੋ ਕਿ ਏਨੀਂ ਘੱਟ ਉਮਰ ਚ ਇਸ ਜਹਾਨ ਉੱਤੇ ਆਪਣੀ ਛਾਪ ਛੱਡ ਜਾਂਦੀਆਂ ਨੇ। ਜੀ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਅਜਿਹੀਆਂ ਹੀ ਖ਼ਾਸ ਸਖ਼ਸ਼ੀਅਤਾਂ ਚੋਂ ਇੱਕ ਰਿਹਾ, ਜਿਸ ਨੇ ਮਹਿਜ਼ 28 ਸਾਲਾਂ ਦੀ ਉਮਰ 'ਚ ਉਹ ਮੁਕਾਮ ਹਾਸਿਲ ਕਰ ਲਿਆ ਸੀ ਜਿਸ ਸ਼ੌਹਰਤ ਨੂੰ ਪਾਉਣ ਲਈ ਉਮਰਾਂ ਦਾ ਇੱਕ ਪੈਂਡਾ ਲੱਗ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਰਹਿੰਦੇ ਹਨ। ਹੁਣ ਇੱਕ ਹੋਰ ਸ਼ੁੱਭਦੀਪ ਸਿੱਧੂ ਯਾਨੀਕਿ ਸਿੱਧੂ ਮੂਸੇਵਾਲੇ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ  ਵਾਇਰਲ ਹੋ ਰਿਹਾ ਹੈ।

Sidhu-Moosewala-father image From Instagram

ਹੋਰ ਪੜ੍ਹੋ : ਮੂਸੇਵਾਲਾ ਦੇ ਫੈਨ ਨੇ ਥਾਪੀ ਨਾ ਮਾਰਨ ‘ਤੇ ਦਿਲਪ੍ਰੀਤ ਢਿਲੋਂ ਨੂੰ ਕੱਢ ਦਿੱਤੀ ਗਾਲ, ਸ਼ੋਅ ਤੋਂ ਵੀਡੀਓਜ਼ ਹੋਈਆਂ ਵਾਇਰਲ

Sidhu-Moosewala-1 Image Source: Instagram

ਇਸ ਪੁਰਾਣੇ ਵੀਡੀਓ ‘ਚ ਸਿੱਧੂ ਮੂਸੇਵਾਲਾ 16-17 ਸਾਲਾਂ ਦਾ ਲੱਗ ਰਿਹਾ ਹੈ। ਇਹ ਵੀਡੀਓ ਪਿੰਡ ਦੇ ਕਿਸੇ ਲੇਡੀ ਸੰਗੀਤ ਦਾ ਲੱਗ ਰਿਹਾ ਹੈ, ਜਿਸ 'ਚ ਸਿੱਧੂ ਮੂਸੇਵਾਲਾ ਪੰਜਾਬੀ ਬੋਲੀਆਂ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਸਿੱਧੂ ਜੋ ਕਿ ਦੇਸੀ ਅੰਦਾਜ਼ 'ਚ ਨਜ਼ਰ ਆ ਰਿਹਾ ਹੈ, ਉਸ ਨੇ ਨੀਲੇ ਰੰਗ ਦੀ ਪੈਂਟ ਤੇ ਉਸੇ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਚੈੱਕ ਵਾਲੀ ਸ਼ਰਟ ਤੇ ਸਵੈਟ ਪਾਇਆ ਹੋਇਆ ਹੈ।

image From instagram

ਵੀਡੀਓ 'ਚ ਸਿੱਧੂ ਮੂਸੇਵਾਲਾ ਦੀ ਦਮਦਾਰ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਇਹ ਵੀਡੀਓ ਦੇਖ ਕੇ ਪ੍ਰਸ਼ੰਸਕ ਭਾਵੁਕ ਤਾਂ ਹੋ ਰਹੇ ਨੇ ਪਰ ਪਿਆਰ ਵੀ ਜਤਾ ਰਹੇ ਹਨ। ਇਸ ਵੀਡੀਓ ਨੂੰ ਸਿੱਧੂ ਮੂਸੇਵਾਲਾ ਦੇ ਫੈਨ ਪੇਜ਼ '5911 de ਸ਼ੌਕੀਨ' ਨੇ ਸਾਂਝਾ ਕੀਤਾ ਹੈ।

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਇਸ ਹਮਲੇ ‘ਚ ਸਿੱਧੂ ਦੇ ਦੋ ਸਾਥੀ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ। ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪਰਿਵਾਰ ਤੇ ਫੈਨਜ਼ ਸਿੱਧੂ ਦੀ ਮੌਤ ਦੇ ਇਨਸਾਫ ਦੀ ਉਡੀਕ ਕਰ ਰਹੇ ਹਨ।

You may also like