ਮੂਸੇਵਾਲਾ ਦੇ ਫੈਨ ਨੇ ਥਾਪੀ ਨਾ ਮਾਰਨ ‘ਤੇ ਦਿਲਪ੍ਰੀਤ ਢਿਲੋਂ ਨੂੰ ਕੱਢ ਦਿੱਤੀ ਗਾਲ, ਸ਼ੋਅ ਤੋਂ ਵੀਡੀਓਜ਼ ਹੋਈਆਂ ਵਾਇਰਲ

written by Lajwinder kaur | August 15, 2022

Singer Dilpreet Dhillon's Music Show video Viral On Social Media: ਸੋਸ਼ਲ ਮੀਡੀਆ ਉੱਤੇ ਗਾਇਕ ਦਿਲਪ੍ਰੀਤ ਢਿੱਲੋਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਏਨੀਂ ਦਿਨੀਂ ਕੈਨੇਡਾ ਚ ਆਪਣੇ ਸ਼ੋਅ ਲਈ ਪਹੁੰਚੇ ਹੋਏ ਹਨ। ਪਰ ਸ਼ੋਅ ਦੌਰਾਨ ਇੱਕ ਮੁੰਡੇ ਨੇ ਦਿਲਪ੍ਰੀਤ ਢਿੱਲੋਂ ਨੂੰ ਗਾਲ੍ਹਾਂ ਕੱਢ ਦਿੱਤੀਆਂ।

ਹੋਰ ਪੜ੍ਹੋ : ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਨੇ 'ਏਕ ਥਾ ਟਾਈਗਰ' ਦੇ 10 ਸਾਲ ਪੂਰੇ ਹੋਣ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਇਸ ਦਿਨ ਰਿਲੀਜ਼ ਹੋਵੇਗੀ 'ਟਾਈਗਰ 3'

dilpreet dhillon,, image source Instagram

ਕੈਨੇਡਾ ਸ਼ੋਅ 'ਚ ਦਿਲਪ੍ਰੀਤ ਢਿੱਲੋਂ ਜਦੋਂ ਗੀਤ ਗਾ ਰਹੇ ਸਨ ਤਾਂ ਇੱਕ ਮੁੰਡੇ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਗਾਇਕ ਨੂੰ ਗਾਲ੍ਹਾਂ ਕੱਢ ਦਿੱਤੀਆਂ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਦੇਖ ਸਕਦੇ ਹੋ ਇਹ ਗੱਭਰੂ ਦਿਲਪ੍ਰੀਤ ਢਿੱਲੋਂ ਨੂੰ ਸਿੱਧੂ ਮੂਸੇਵਾਲਾ ਵਾਲੀ ਥਾਪੀ ਮਾਰਨ ਨੂੰ ਕਹਿ ਰਿਹਾ ਸੀ। ਪ੍ਰਸ਼ੰਸਕ ਵੱਲੋਂ ਕੀਤੇ ਅਜਿਹੇ ਵਿਵਹਾਰ ਤੋਂ ਗਾਇਕ ਦਿਲਪ੍ਰੀਤ ਢਿੱਲੋਂ ਦੁੱਖੀ ਨਜ਼ਰ ਆਏ।

inside image of singer dilpreet dhillon image source Instagram

ਦਿਲਪ੍ਰੀਤ ਢਿੱਲੋਂ ਨੇ ਕਿਹਾ ਕਿ –‘ਸਟੇਜ਼ਾਂ ਉੱਤੇ ਥਾਪੀਆਂ ਮਾਰੀ ਜਾਂਦੇ ਹਾਂ...ਦੁੱਖ ਉਨ੍ਹਾਂ ਦੇ ਘਰਦਿਆਂ ਨੂੰ ਪਤਾ..’। ਗਾਇਕ ਨੇ ਕਿਹਾ ਕਿ ਉਹ ਇੱਥੇ ਗਾਲ੍ਹਾਂ ਸੁਣਨ ਲਈ ਨਹੀਂ ਆਏ।

inside image of dilpreet dhillon image source Instagram

ਦੱਸ ਦਈਏ ਦਿਲਪ੍ਰੀਤ ਢਿੱਲੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹੈ। ਉਹ ਬਲੇਮ, ‘ਮੁੱਛ ‘ਤੇ ਦੁਸ਼ਮਣ’, ਬਜ਼ਾਰ ਬੰਦ, ਚੰਡੀਗੜ੍ਹ, ਕਬਜ਼ੇ, ਰੰਗਲੇ ਦੁੱਪਟੇ,  ਮੁੱਛ, ਵੈਲੀ ਜੱਟ, ਯਾਰਾਂ ਦਾ ਗਰੁੱਪ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ।

 

 

View this post on Instagram

 

A post shared by canada toronto (@_canada_toronto)

 

 

View this post on Instagram

 

A post shared by Jattlife ❤️ (@jattlife_atttlife)

You may also like