ਵਿਆਹੇ ਜੋੜਿਆਂ ਲਈ ਵੱਡੀ ਖੁਸ਼ਖਬਰੀ, ਕੇਂਦਰ ਸਰਕਾਰ ਵੱਲੋਂ ਮਿਲਣਗੇ 72,000 ਰੁਪਏ, ਜਾਣੋ ਕਿਵੇਂ?

written by Lajwinder kaur | August 08, 2022

NPS Scheme: ਲਓ ਜੀ ਜੇ ਤੁਸੀਂ ਵਿਆਹੇ ਹੋ ਤਾਂ ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ। ਕਿਉਂਕਿ Modi Govt ਨੇ ਵਿਆਹੇ ਜੋੜਿਆਂ ਨੂੰ ਫਾਇਦਾ ਦਿੰਦੇ ਹੋਏ ਨਵਾਂ ਤੋਹਫਾ ਦਿੱਤਾ ਹੈ। ਵਿਆਹੇ ਜੋੜਿਆਂ ਨੂੰ ਕੇਂਦਰ ਸਰਕਾਰ ਵੱਲੋਂ 72,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕੇ ਕਰਨਾ ਕੀ ਹੈ।

ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਅਮਿਤਾਭ ਬੱਚਨ ਨਾਲ ਨਜ਼ਰ ਆ ਰਹੀ ਇਸ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਕਈ ਬਾਲੀਵੁੱਡ ਐਕਟਰਾਂ ਨਾਲ ਕਰ ਚੁੱਕੀ ਹੈ ਕੰਮ

 

ਇਸ ਸਕੀਮ ਦਾ ਫਾਇਦਾ ਲੈਣ ਲਈ, ਸਾਰੇ ਵਿਆਹੇ ਜੋੜਿਆਂ ਨੂੰ 200 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਉਣੇ ਹੋਣਗੇ। ਦੱਸ ਦੇਈਏ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਤਹਿਤ ਇਹ ਯੋਜਨਾ ਸ਼ੁਰੂ ਕੀਤੀ ਸੀ।

inside image of goverment nps scheme image source twitter

ਇਸ ਸਕੀਮ ਵਿੱਚ ਰਜਿਸਟਰ ਕਰਨ ਲਈ, ਤੁਹਾਡੇ ਲਈ ਇੱਕ ਬੈਂਕ ਖਾਤਾ ਜਾਂ ਜਨ ਧਨ ਖਾਤਾ ਅਤੇ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤੋਂ ਬਾਅਦ ਬਹੁਤ ਹੀ ਆਸਾਨ ਢੰਗ ਦੇ ਨਾਲ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕੁਝ ਹੀ ਮਿੰਟਾਂ 'ਚ ਪੂਰੀ ਹੋ ਜਾਂਦੀ ਹੈ। ਇਸ ਸਕੀਮ ਦੇ ਮੁਤਾਬਿਕ ਜੇ ਕੋਈ ਵਿਅਕਤੀ 30 ਸਾਲ ਦਾ ਹੈ ਤਾਂ ਉਸ ਨੂੰ ਇਸ ਸਕੀਮ ਵਿੱਚ 100 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਹੋਵੇਗਾ। ਭਾਵ ਇੱਕ ਸਾਲ ਵਿੱਚ 1200 ਰੁਪਏ ਜਮ੍ਹਾ ਕਰਵਾਉਣੇ ਹੋਣਗੇ।

married couple image source twitter

ਇਸ ਤਰ੍ਹਾਂ 60 ਸਾਲ ਦੀ ਉਮਰ ਤੱਕ ਤੁਹਾਡੀ ਕੁੱਲ 36 ਹਜ਼ਾਰ ਰੁਪਏ ਦੀ ਰਾਸ਼ੀ ਸਰਕਾਰ ਕੋਲ ਜਮ੍ਹਾਂ ਹੋ ਜਾਵੇਗੀ। ਇਸ ਆਧਾਰ 'ਤੇ ਤੁਹਾਨੂੰ ਹਰ ਮਹੀਨੇ 3000 ਹਜ਼ਾਰ ਰੁਪਏ ਦੀ ਪੈਨਸ਼ਨ ਮਿਲੇਗੀ । ਜੇ ਇਸ ਦੌਰਾਨ ਪਤੀ ਜਾਂ ਪਤਨੀ ਰੱਬ ਨਾ ਕਰੇ ਕੁਝ ਹੋਵੇ, ਪਰ ਜੇ ਕਿਸੇ ਇੱਕ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਨਾਮਜ਼ਦ ਪਤੀ-ਪਤਨੀ ਨੂੰ ਹਰ ਮਹੀਨੇ 1500 ਰੁਪਏ ਦੀ ਇਸ ਪੈਨਸ਼ਨ ਦਾ ਅੱਧਾ ਮਿਲਣ ਦੀ ਗਾਰੰਟੀ ਹੈ।

inside image of rupee scheme image source twitter

ਜੇ ਪਤੀ-ਪਤਨੀ ਦੋਵੇਂ ਇਸ ਦਾ ਹਿੱਸਾ ਬਣ ਜਾਂਦੇ ਹਨ, ਤਾਂ ਦੋਵਾਂ ਨੂੰ ਇਸ ਤਰ੍ਹਾਂ ਕੁੱਲ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਪਤਨੀ ਦੇ ਨਾਲ 72000 ਰੁਪਏ ਸਾਲਾਨਾ ਪ੍ਰਾਪਤ ਕਰਨ ਦੇ ਹੱਕਦਾਰ ਹੋਵੋਗੇ।

You may also like