ਇਸ ਪੁਰਾਣੀ ਤਸਵੀਰ ‘ਚ ਅਮਿਤਾਭ ਬੱਚਨ ਨਾਲ ਨਜ਼ਰ ਆ ਰਹੀ ਇਸ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਕਈ ਬਾਲੀਵੁੱਡ ਐਕਟਰਾਂ ਨਾਲ ਕਰ ਚੁੱਕੀ ਹੈ ਕੰਮ

written by Lajwinder kaur | August 07, 2022

ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਹਸਤੀਆਂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੱਕ ਆਸਾਨੀ ਨਾਲ ਪਹੁੰਚ ਜਾਂਦੀਆਂ ਹਨ। ਕਈ ਵਾਰ ਸੈਲੀਬ੍ਰਿਟੀਜ਼ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਆਪਣੇ ਬਾਰੇ ਅਪਡੇਟ ਦਿੰਦੇ ਹਨ, ਅਤੇ ਕਈ ਵਾਰ ਦੂਜੇ ਸਰੋਤਾਂ ਤੋਂ ਜਾਣਕਾਰੀ ਪ੍ਰਸ਼ੰਸਕਾਂ ਤੱਕ ਪਹੁੰਚਦੀ ਹੈ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ਇੱਕ ਵਾਰ ਫਿਰ ਆਪਣੀ ਮਿਹਨਤ ਨਾਲ ਕੀਲਿਆ ਸਭ ਨੂੰ, ਫ਼ਿਲਮ ‘ਬੈਚ 2013’ ਲਈ ਵਧਾਉਣਾ ਪਿਆ ਸੀ 98 ਕਿੱਲੋ ਤੱਕ ਵਜ਼ਨ

bigg b and ranveena image source: Instagram

ਇਸੇ ਤਰ੍ਹਾਂ ਬਾਲੀਵੁੱਡ ਦੀਆਂ ਕਈ ਹਸਤੀਆਂ ਦੀਆਂ ਬਚਪਨ ਦੀਆਂ ਤਸਵੀਰਾਂ ਵੀ ਅਚਾਨਕ ਸੋਸ਼ਲ ਮੀਡੀਆ 'ਤੇ ਆ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਨੂੰ ਪਹਿਚਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਾਲੀਵੁੱਡ ਤੋਂ ਇੱਕ ਅਜਿਹੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵਾਇਰਲ ਤਸਵੀਰ 'ਚ ਇੱਕ ਬੱਚੀ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਨਜ਼ਰ ਆ ਰਹੀ ਹੈ।

raveen childhood image image source: Instagram

ਸੋਸ਼ਲ ਮੀਡੀਆ 'ਤੇ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਅਮਿਤਾਭ ਬੱਚਨ ਇੱਕ ਸਮਾਰੋਹ 'ਚ ਬੈਠੇ ਦਿਖਾਈ ਦੇ ਰਹੇ ਹਨ। ਉਸ ਦੇ ਕੋਲ ਇੱਕ ਬੱਚੀ ਵੀ ਬੈਠੀ ਹੋਈ ਦਿਖਾਈ ਦੇ ਰਹੀ ਹੈ। ਦੱਸ ਦਈਏ ਇਹ ਬੱਚੀ ਵੱਡੀ ਹੋ ਕੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

guess who this cute kids-min image source: Instagram

ਇਹ ਮਾਸੂਮ ਬੱਚੀ ਅੱਜ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਉਸਨੇ ਇੱਕ ਤੋਂ ਵੱਧ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਜੇਕਰ ਤੁਸੀਂ ਅਜੇ ਤੱਕ ਇਸ ਲੜਕੀ ਨੂੰ ਪਛਾਣ ਨਹੀਂ ਸਕੇ, ਤਾਂ ਆਓ ਤੁਹਾਨੂੰ ਦੱਸਦੇ ਹਾਂ ਇਹ ਕੌਣ ਹੈ। ਤੁਹਾਨੂੰ ਦੱਸ ਦਈਏ, ਇਹ ਰਵੀਨਾ ਟੰਡਨ ਹੈ। ਜੋ ਕਿ ਅਮਿਤਾਭ ਬੱਚਨ ਨਾਲ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।

ਅਸਲ 'ਚ ਅਮਿਤਾਭ ਬੱਚਨ ਦੇ ਨਾਲ ਇਸ ਬਲੈਕ ਐਂਡ ਵ੍ਹਾਈਟ ਫੋਟੋ 'ਚ ਨਜ਼ਰ ਆ ਰਹੀ ਇਹ ਕੁੜੀ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੀ ਕਮਾਲ ਦੀ ਅਦਾਕਾਰਾ ਰਵੀਨਾ ਟੰਡਨ ਹੈ। ਰਵੀਨਾ ਟੰਡਨ ਅੱਜ 47 ਸਾਲ ਦੀ ਹੋ ਗਈ ਹੈ ਪਰ ਉਸ ਦੀ ਖੂਬਸੂਰਤੀ ਅਤੇ ਫਿਟਨੈੱਸ ਅਜੇ ਵੀ ਅਜਿਹੀ ਹੈ ਕਿ ਉਹ ਬਿਹਤਰੀਨ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ। ਰਵੀਨਾ ਟੰਡਨ ਆਖਰੀ ਵਾਰ ਇਸ ਸਾਲ ਅਪ੍ਰੈਲ 'ਚ ਸਾਊਥ ਦੇ ਸੁਪਰਸਟਾਰ ਯਸ਼ ਦੀ ਫਿਲਮ KGF 2 'ਚ ਨਜ਼ਰ ਆਈ ਸੀ।

You may also like