ਹਰਦੀਪ ਗਰੇਵਾਲ ਨੇ ਇੱਕ ਵਾਰ ਫਿਰ ਆਪਣੀ ਮਿਹਨਤ ਨਾਲ ਕੀਲਿਆ ਸਭ ਨੂੰ, ਫ਼ਿਲਮ ‘ਬੈਚ 2013’ ਲਈ ਵਧਾਉਣਾ ਪਿਆ ਸੀ 98 ਕਿੱਲੋ ਤੱਕ ਵਜ਼ਨ

written by Lajwinder kaur | August 07, 2022

Hardeep Grewal shares incredible transformation photo from his Next Movie Batch 2013: ਗਾਇਕ ਤੋਂ ਐਕਟਰ ਬਣੇ ਹਰਦੀਪ ਗਰੇਵਾਲ ਜਿਸ ਦੀ ਤੁਲਨਾ ਬਾਲੀਵੁੱਡ ਐਕਟਰ ਆਮੀਰ ਖ਼ਾਨ ਦੇ ਨਾਲ ਕੀਤੀ ਜਾਂਦੀ ਹੈ। ਦੱਸ ਦਈਏ ਪਿਛਲੇ ਸਾਲ ਇਹ ਗੱਲ ਖੁਦ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੇ ਲਈ ਕਹੀ ਸੀ ਜਦੋਂ ਉਨ੍ਹਾਂ ਨੇ ਤੁਣਕਾ ਤੁਣਕਾ ਫ਼ਿਲਮ ਦੇਖੀ ਸੀ। ਹੁਣ ਇਸ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਹਰਦੀਪ ਗਰੇਵਾਲ ਪੰਜਾਬੀ ਫ਼ਿਲਮੀ ਜਗਤ ਦੇ ਆਮੀਰ ਖ਼ਾਨ ਨੇ। ਉਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਮਿਹਨਤ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਆਪਣੀ ਆਉਣ ਵਾਲੀ ਫ਼ਿਲਮ ਬੈਚ 2013 ਦੇ ਲਈ ਉਨ੍ਹਾਂ ਨੇ ਵਜ਼ਨ ਵਧਾਇਆ ਹੈ।

ਹੋਰ ਪੜ੍ਹੋ : Urfi Javed ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਹੋਈ ਭਰਤੀ, ਫੈਨਜ਼ ਕਰ ਰਹੇ ਨੇ ਦੁਆਵਾਂ

Hardeep-Grewal image source: Instagram

ਹਰਦੀਪ ਗਰੇਵਾਲ ਨੇ ਇੱਕ ਪੋਸਟ ਪਾਈ ਹੈ ਜਿਸ ਚ ਉਨ੍ਹਾਂ ਨੇ ਆਪਣੇ ਇਸ ਕਿਰਦਾਰ ਬਾਰੇ ਕੁਝ ਦੱਸਿਆ ਹੈ। ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਚ ਹਰਦੀਪ ਗਰੇਵਾਲ ਦਾ ਵੱਧਿਆ ਹੋਇਆ ਪੇਟ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ-  ‘ਤੁਣਕਾ ਤੁਣਕਾ ਲਈ ਭਾਰ ਘਟਾਉਣ ਤੋਂ ਬਾਅਦ “ਬੈਚ 2013” ਲਈ ਮੈਨੂੰ 75 ਕਿੱਲੋ ਤੋਂ 98 ਕਿੱਲੋ ਦਾ ਸਫਰ ਤੈਅ ਕਰਨਾ ਪਿਆ...’

hardeep grewal image image source: Instagram

ਉਨ੍ਹਾਂ ਨੇ ਅੱਗੇ ਦੱਸਿਆ -  ‘23 ਕਿੱਲੋ ਵਧਾਉਣ ਲਈ ਮੈਨੂੰ 6 ਮਹੀਨੇ ਲੱਗ ਗਏ ਕਿਉਂਕਿ ਮੇਰਾ ਭਾਰ ਘਟਦਾ ਛੇਤੀ ਐ ਤੇ ਵੱਧਦਾ ਔਖਾ...ਮਿਹਨਤ ‘ਚ ਕੱਚ ਨਾ ਪਿਛਲੀ ਵਾਰ ਛੱਡਿਆ ਸੀ ਤੇ ਨਾ ਹੁਣ, ਪੂਰਾ ਇੱਕ ਸਾਲ ਇਸੇ ਫਿਲਮ ਨੂੰ ਦੇ ਦਿੱਤਾ ਜਦਕਿ ਚਾਹੁੰਦਾ ਤਾਂ 2-3 ਫਿਲਮਾਂ ਕਰ ਲੈਂਦਾ ਏਨੇ ਟਾਇਮ ‘ਚ...ਪਰ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਸੀ ਕਿ ਮਿਆਰ ਤੋਂ ਥੱਲੇ ਡਿਗ ਕੇ ਕੰਮ ਨਹੀਂ ਕਰਨਾ...ਮੈਨੂੰ ਵਿਸ਼ਵਾਸ ੲੈ ਕਿ ਇਹ ਫਿਲਮ ਵੀ ਤੁਹਾਨੂੰ “ਤੁਣਕਾ ਤੁਣਕਾ” ਜਿੰਨੀ ਈ ਪਸੰਦ ਆਏਗੀ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰ ਰਹੇ ਹਨ।

hardeep grewal new movie batch 2013 poster-min image source: Instagram

ਹਰਦੀਪ ਤੋਂ ਇਲਾਵਾ ਨੀਟਾ ਮਹਿੰਦਰਾ, ਡਾਕਟਰ ਸਾਹਿਬ ਸਿੰਘ, ਪਰਮਵੀਰ ਸਿੰਘ, ਹਸ਼ਨੀਨ ਚੌਹਾਨ, ਮਨਜੀਤ ਸਿੰਘ, ਹਰਿੰਦਰ ਭੁੱਲਰ ਅਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ ਦੇ ਪੋਸਟਰ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਇੱਕ ਅਜਿਹੇ ਵਿਅਕਤੀ ਦੇ ਸੰਘਰਸ਼ ਬਾਰੇ ਹੋਵੇਗੀ ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਬਹੁਤ ਜਲਦ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਫ਼ਿਲਮ ਵੀ ਹਰਦੀਪ ਗਰੇਵਾਲ ਦੁਆਰਾ ਹੀ ਲਿਖੀ ਗਈ ਹੈ ਅਤੇ ਗੈਰੀ ਖਟਰਾਓ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 9 ਸਤੰਬਰ ਨੂੰ ਸਿਨੇਮਾ ਘਰਾਂ ਚ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

 

You may also like