ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਹਰੇ ਮਟਰ, ਆਪਣੇ ਖਾਣੇ ’ਚ ਕਰੋ ਸ਼ਾਮਿਲ

written by Rupinder Kaler | February 09, 2021

ਹਰੇ ਮਟਰਾਂ ਵਿੱਚ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਤੋਂ ਇਲਾਵਾ ਪ੍ਰੋਟੀਨ ਤੇ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ। ਮਟਰ 'ਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਵਰਗੇ ਤੱਤ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ । ਹਰੇ ਮਟਰਾਂ 'ਚ ਪ੍ਰੋਟੀਨ ਤੇ ਫਾਈਬਰ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ 'ਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹ ਤੇ ਨਾਲ ਹੀ ਇਸ ਰੋਗ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ। ਹੋਰ ਪੜ੍ਹੋ : ਵਿਟਾਮਿਨਾਂ ਦਾ ਸਮੂਹ ਵਿਟਾਮਿਨ ਬੀ-6, ਬੀ-12 ਅਤੇ ਫਾਲਿਕ ਐਸਿਡ ਖੂਨ ਦੇ ਲਾਲ ਕਣਾਂ ਨੂੰ ਬਣਾਉਣ 'ਚ ਮਦਦ ਕਰਦੇ ਹਨ, ਜੋ ਸਰੀਰ ਦੇ ਨਾਲ-ਨਾਲ ਸਿਰ ਦੀਆਂ ਕੌਸ਼ਿਕਾਵਾਂ ਤਕ ਆਕਸੀਜਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਇਹ ਤੱਤ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ। ਮਟਰ 'ਚ ਕੈਲੋਰੀ ਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਹ ਵਜ਼ਨ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਹਰੇ ਮਟਰ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡਾ ਭਾਰ ਵਧਣ ਤੋਂ ਰੋਕਦੇ ਹਨ। ਇਸ ਲਈ ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ 'ਚ ਮਟਰਾਂ ਨੂੰ ਜ਼ਰੂਰ ਸ਼ਾਮਲ ਕਰੋ। ਹਰੇ ਮਟਰਾਂ 'ਚ ਮੌਜੂਦ ਫਾਈਟੋਨਿਊਟ੍ਰੈਂਟਸ ਤੇ ਕੈਰੋਟੀਨ ਸਰੀਰ ਨੂੰ ਐਨਰਜੀ ਨਾਲ ਭਰਪੂਰ ਤੇ ਤੰਦਰੁਸਤ ਰੱਖਣ 'ਚ ਕਾਰਗਰ ਸਿੱਧ ਹੁੰਦੇ ਹਨ। ਮਟਰਾਂ 'ਚ ਮੌਜੂਦ ਕੈਲਸ਼ੀਅਮ ਅਤੇ ਜ਼ਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

0 Comments
0

You may also like