ਗੁਰਦਾਸ ਮਾਨ ਨੇ ਨੂੰਹ-ਪੁੱਤ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ ਤੇ ਨਾਲ ਆਖੀ ਇਹ ਗੱਲ
ਗੁਰਦਾਸ ਮਾਨ ਨੇ ਨੂੰਹ-ਪੁੱਤ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ ਤੇ ਨਾਲ ਆਖੀ ਇਹ ਗੱਲ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਵਿਆਹ ਪੁੱਤ ਤੇ ਨੂੰਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਲਿਖਿਆ ਹੈ, ‘ਗੁਰੂ ਮਹਾਰਾਜ ਹਮੇਸ਼ਾ ਕਿਰਪਾ ਕਰਨ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ‘ਤੇ।
ਹੋਰ ਵੇਖੋ:ਜੈ ਰੰਧਾਵਾ ਨੂੰ ਲੱਗਿਆ ਵੱਡਾ ਝਟਕਾ, ਫ਼ਿਲਮ ‘ਸ਼ੂਟਰ’ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਇਹ ਅਹਿਮ ਫ਼ੈਸਲਾ
ਇਹ ਤਸਵੀਰ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਦੇ ਵਿਆਹ ਦੀ ਹੈ। ਫੈਨਜ਼ ਵੱਲੋਂ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਸੰਗੀਤ ਤੇ ਫ਼ਿਲਮੀ ਜਗਤ ਤੋਂ ਇਲਾਵਾ ਬਾਲੀਵੁੱਡ ਜਗਤ ਦੀਆਂ ਕਈ ਨਾਮੀ ਹਸਤੀਆਂ ਜਿਵੇਂ ਬਾਦਸ਼ਾਹ, ਜੈਜ਼ੀ ਬੀ, ਗੁਰੂ ਰੰਧਾਵਾ, ਜਸਬੀਰ ਜੱਸੀ, ਐਮੀ ਵਿਰਕ, ਬੱਬੂ ਮਾਨ, ਵਿੱਕੀ ਕੌਸ਼ਲ, ਸਰਗੁਣ ਮਹਿਤਾ ਆਦਿ ਸ਼ਾਮਿਲ ਹੋਏ ਸਨ।
ਵਿਆਹ ਤੋਂ ਬਾਅਦ ਇਹ ਨਵਾਂ ਜੋੜਾ ਕੁਝ ਦਿਨ ਪੰਜਾਬ ‘ਚ ਬਿਤਾਉਣ ਤੋਂ ਬਾਅਦ ਵਾਪਸ ਆਪਣੇ ਕੰਮਾਕਾਰ ਦੇ ਸ਼ਹਿਰ ਪਹੁੰਚ ਗਏ ਹਨ। ਪਿਛਲੇ ਹਫ਼ਤੇ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ। ਸਿਮਰਨ ਕੌਰ ਮੁੰਡੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਵਰਕ ਫਰੰਟ ਤੋਂ ਤਸਵੀਰ ਵੀ ਸ਼ੇਅਰ ਕੀਤੀ ਹੈ। ਦੱਸ ਦਈਏ ਸਾਬਕਾ ਮਿਸ ਇੰਡੀਆ ਯੂਨੀਵਰਸ ਰਹਿ ਚੁੱਕੀ ਸਿਮਰਨ ਕੌਰ ਮੁੰਡੀ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
