Happy Rose Day 2023: ਵੈਲੇਨਟਾਈਨ ਡੇ ਦਾ ਪਹਿਲਾ ਦਿਨ ਯਾਨੀ ਕਿ 'Rose Day', ਜਾਣੋ ਕਿੰਝ ਹੋਈ ਇਸ ਦਿਨ ਦੀ ਸ਼ੁਰੂਆਤ
Happy Rose Day 2023: ਵੈਲੇਨਟਾਈਨ ਡੇ ਦਾ ਪਹਿਲਾ ਦਿਨ ਯਾਨੀ ਕਿ 'Rose Day', ਜਾਣੋ ਕਿੰਝ ਹੋਈ ਇਸ ਦਿਨ ਦੀ ਸ਼ੁਰੂਆਤ
Happy Rose Day 2023: ਫਰਵਰੀ ਦਾ ਮਹੀਨਾ ਆਪਣੇ ਖ਼ਾਸ ਲੋਕਾਂ ਪ੍ਰਤੀ ਪਿਆਰ ਅਤੇ ਰੋਮਾਂਸ ਲਈ ਜਾਣਿਆ ਜਾਂਦਾ ਹੈ। ਇਸ ਮਹੀਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵੀ ਮਨਾਇਆ ਜਾਂਦਾ ਹੈ। ਵੈਲਨਟਾਈ ਵੀਕ ( valentine week) ਦੀ ਸ਼ੁਰੂਆਤ 7 ਫਰਵਰੀ ਨੂੰ ਯਾਨੀ ਰੋਜ਼ ਡੇਅ (Rose Day) ਨਾਲ ਹੁੰਦੀ ਹੈ। ਆਓ ਜਾਣਦੇ ਹਾਂ ਰੋਜ਼ ਡੇਅ ਕਿਉਂ ਮਨਾਇਆ ਜਾਂਦਾ ਹੈ।
image source: Google
ਅੱਜ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਹਫਤਾ 14 ਫਰਵਰੀ ਤੱਕ ਚੱਲਦਾ ਹੈ। ਪਿਆਰ ਦਾ ਇਜ਼ਹਾਰ ਕਰਨ ਵਾਲੇ ਅਤੇ ਪ੍ਰਪੋਜ਼ ਕਰਨ ਵਾਲੇ ਜੋੜੇ ਵੈਲੇਨਟਾਈਨ ਵੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਕਿਉਂ ਦਿੱਤਾ ਜਾਂਦਾ ਹੈ ਗੁਲਾਬ ਦਾ ਫੁੱਲ
ਵੈਲਨਟਾਈਨ ਡੇ ਦੇ ਪਹਿਲ ਦਿਨ ਨੂੰ ਰੋਜ਼ ਡੇ (Rose Day) ਕਿਹਾ ਜਾਂਦਾ ਹੈ, ਇਸ ਦਿਨ ਅਸੀਂ ਆਪਣੇ ਪਿਆਰਿਆਂ ਨੂੰ ਗੁਲਾਬ ਗਿਫਟ ਕਰਦੇ ਹਾਂ, ਹਰ ਗੁਲਾਬ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ।ਦਿਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਸ ਦਿਨ ਲਾਲ ਗੁਲਾਬ ਦੇਣਾ ਕਾਫ਼ੀ ਮੰਨਿਆ ਜਾਂਦਾ ਹੈ। ਇਸ ਦਿਨ ਦੋਸਤਾਂ ਵੱਲੋਂ ਵੀ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ।
image source: Google
ਜਾਣੋ ਕਿਹੜੇ ਗੁਲਾਬ ਦਾ ਕੀ ਹੈ ਮਤਲਬ
ਗੁਲਾਬ ਦਾ ਫੁੱਲ ਦੇ ਕੇ ਕਿਸੇ ਨੂੰ ਵੀ ਖਾਸ ਮਹਿਸੂਸ ਕਰਵਾਇਆ ਜਾ ਸਕਦਾ ਹੈ।ਗੁਲਾਬ ਦਾ ਫੁੱਲ ਰਿਸ਼ਤੇ ਨੂੰ ਸੁਧਾਰਦਾ ਹੈ। ਮੰਨਿਆ ਜਾਂਦਾ ਹੈ ਕਿ ਗੁਲਾਬ ਦੇ ਫੁੱਲ ਦੀ ਖੁਸ਼ਬੂ ਰਿਸ਼ਤੇ 'ਚ ਨਵੀਂ ਜਾਨ ਲੈਂਦੀ ਹੈ ਅਤੇ ਤੁਹਾਡਾ ਰਿਸ਼ਤਾ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।
ਚਿੱਟਾ ਗੁਲਾਬ (white rose)- ਚਿੱਟਾ ਗੁਲਾਬ ਦੇਣ ਦਾ ਮਤਲਬ "ਮੈਨੂੰ ਮਾਫ਼ ਕਰਨਾ"
ਪੀਲਾ ਗੁਲਾਬ (Yellow rose) -ਪੀਲਾ ਗੁਲਾਬ ਦੇਣ ਦਾ ਮਤਲਬ ਹੈ, "ਤੁਸੀਂ ਮੇਰੇ ਸਭ ਤੋਂ ਚੰਗੇ ਦੋਸਤ ਹੋ"
ਗੁਲਾਬੀ ਗੁਲਾਬ (Pink rose)- ਗੁਲਾਬੀ ਗੁਲਾਬ ਆਪਣੀ ਭਾਵਨਾਵਾਂ ਨੂੰ ਦਰਸਾਉਣ ਦਾ ਤਰੀਕਾ ਹੈ, "ਮੈਂ ਤੁਹਾਨੂੰ ਪਸੰਦ ਕਰਦਾ/ ਕਰਦੀ ਹਾਂ"
ਲਾਲ ਗੁਲਾਬ (Red rose) -ਲਾਲ ਗੁਲਾਬ ਦਾ ਇਸਤੇਮਾਲ ਆਪਣੇ ਪਿਆਰ ਪ੍ਰਤੀ ਭਾਵਨਾਨਾਂ ਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ "ਮੈਂ ਤੁਹਾਨੂੰ ਪਿਆਰ ਕਰਦਾ ਹਾਂ" ਗੁਲਾਬ ਦਾ ਫੁੱਲ ਪਿਆਰ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਪ੍ਰੇਮੀ-ਪ੍ਰੇਮਿਕਾ ਜਾਂ ਕਿਸੇ ਖ਼ਾਸ ਨੂੰ ਫੁੱਲ ਦੇਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਲਾਲ ਗੁਲਾਬ ਦਿੱਤਾ ਜਾਂਦਾ ਹੈ।
image source: Google
ਹੋਰ ਪੜ੍ਹੋ: Valentine's Day 2023: ਜਾਣੋ Valentine’s Day ਦੀ ਕਹਾਣੀ, ਕਿਉਂ ਮਨਾਇਆ ਜਾਂਦਾ ਹੈ Valentine week ਦੀ ਲਿਸਟ
ਰੋਜ਼ ਡੇਅ 'ਤੇ ਪਾਰਟਨਰ ਨੂੰ ਗੁਲਾਬ ਦੇਣ ਨਾਲ ਨਾ ਸਿਰਫ ਰਿਸ਼ਤੇ 'ਚ ਤਾਜ਼ਗੀ ਆਉਂਦੀ ਹੈ ਸਗੋਂ ਇਕ ਦੂਜੇ ਲਈ ਪਿਆਰ ਵੀ ਵਧਦਾ ਹੈ। ਗੁਲਾਬ ਦਾ ਫੁੱਲ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦਾ ਹੈ ਕਿ ਤੁਸੀਂ ਕਿਸੇ ਲਈ ਬਹੁਤ ਖ਼ਾਸ ਹੋ। ਸੋ ਇਸ ਰੋਜ਼ ਡੇਅ 'ਤੇ ਤੁਸੀਂ ਆਪਣੇ ਖਾਸ ਨੂੰ ਰੋਜ਼ ਦੇ ਕੇ ਉਸ ਪ੍ਰਤੀ ਆਪਣੇ ਪਿਆਰ ਤੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਸਕਦੇ ਹੋ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
