ਜਨਮ ਅਸ਼ਟਮੀ ਦੇ ਮੌਕੇ ਕ੍ਰਿਸ਼ਨ ਭਗਤੀ 'ਚ ਲੀਨ ਨਜ਼ਰ ਆਈ, ਫ਼ਿਲਮ ਬਜ਼ਰੰਗੀ ਭਾਈ ਦੀ 'ਮੁੰਨੀ', ਵੇਖੋ ਵੀਡੀਓ
ਜਨਮ ਅਸ਼ਟਮੀ ਦੇ ਮੌਕੇ ਕ੍ਰਿਸ਼ਨ ਭਗਤੀ 'ਚ ਲੀਨ ਨਜ਼ਰ ਆਈ, ਫ਼ਿਲਮ ਬਜ਼ਰੰਗੀ ਭਾਈ ਦੀ 'ਮੁੰਨੀ', ਵੇਖੋ ਵੀਡੀਓ
Harshaali Malhotra dance video: ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਨਮ ਅਸ਼ਟਮੀ ਦੇ ਇਸ ਸ਼ੁਭ ਮੌਕੇ 'ਤੇ ਹਰ ਕੋਈ ਭਗਵਾਨ ਕ੍ਰਿਸ਼ਨ ਦੀ ਭਗਤੀ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਬਾਲੀਵੁੱਡ ਅਤੇ ਟੀਵੀ ਸਿਤਾਰੇ ਵੀ ਆਪਣੇ ਫੈਨਜ਼ ਨੂੰ ਵੱਖ-ਵੱਖ ਅੰਦਾਜ਼ ਵਿੱਚ ਜਨਮ ਅਸ਼ਟਮੀ ਦੀਆਂ ਵਧਾਈਆਂ ਦੇ ਰਹੇ ਹਨ। ਹਾਲ ਹੀ ਵਿੱਚ ਬਜਰੰਗੀ ਭਾਈਜਾਨ 'ਚ ਨਿੱਕੀ 'ਮੁੰਨੀ' ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਹਰਸ਼ਾਲੀ ਮਲਹੋਤਰਾ ਨੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜੋ ਹੁਣ ਵਾਇਰਲ ਹੋ ਰਿਹਾ ਹੈ।
Image Source: Instagram
ਹਾਲ ਹੀ ਵਿੱਚ ਹਰਸ਼ਾਲੀ ਮਲਹੋਤਰਾ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਆਪਣੇ ਇੰਸਟਾਗ੍ਰਾਮ ਅਕਾਉਂਟ ਇੱਕ ਖੂਬਸੂਰਤ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਕ੍ਰਿਸ਼ਨ ਭਗਤੀ ਵਿੱਚ ਲੀਨ ਵਿਖਾਈ ਦੇ ਰਹੀ ਹੈ।
ਇਸ ਵੀਡੀਓ 'ਚ ਹਰਸ਼ਾਲੀ ਭਗਤੀ ਗੀਤ 'ਸ਼੍ਰੀ ਕ੍ਰਿਸ਼ਨਾ ਗੋਵਿੰਦ ਹਰੇ ਮੁਰਾਰੀ' 'ਤੇ ਡਾਂਸ ਕਰ ਰਹੀ ਹੈ। ਹਰਸ਼ਾਲੀ ਮਲਹੋਤਰਾ ਗੁਲਾਬੀ ਰੰਗ ਦੇ ਸੂਟ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਉਹ ਆਪਣੇ ਡਾਂਸਿੰਗ ਹੁਨਰ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ।
Image Source: Instagram
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਹਰਸ਼ਾਲੀ ਨੇ ਆਪਣੇ ਫੈਨਜ਼ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਵੀ ਦਿੱਤੀ। ਉਸ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ, 'ਸ਼੍ਰੀ ਕ੍ਰਿਸ਼ਨ ਗੋਵਿੰਦ, ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾ। ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ।'
ਸਲਮਾਨ ਖਾਨ ਦੀ ਫ਼ਿਲਮ 'ਬਜਰੰਗੀ ਭਾਈਜਾਨ' 'ਚ ਮੁੰਨੀ ਦਾ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਹਰਸ਼ਾਲੀ ਮਲਹੋਤਰਾ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹਰਸ਼ਾਲੀ ਮਲਹੋਤਰਾ ਦੇ ਡਾਂਸ ਨੂੰ ਦੇਖਣ ਤੋਂ ਬਾਅਦ ਫੈਨਜ਼ ਸੋਸ਼ਲ ਮੀਡੀਆ 'ਤੇ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਇਹ ਬਹੁਤ ਹੀ ਪਿਆਰਾ ਵੀਡੀਓ ਲਿਟਲ ਚੈਂਪ ਹੈ, ਤੁਸੀਂ ਜ਼ਿੰਦਗੀ ਵਿੱਚ ਬਹੁਤ ਲੰਬਾ ਸਫਰ ਤੈਅ ਕਰੋ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਬਹੁਤ ਖੂਬਸੂਰਤ ਮੁੰਨੀ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਹਰਸ਼ਾਲੀ ਜੀ ਤੁਹਾਨੂੰ ਇੱਕ ਦਿਨ ਬਹੁਤ ਸਫ਼ਲਤਾ ਮਿਲੇਗੀ, ਤੁਹਾਡੇ ਕੋਲ ਬਹੁਤ ਪ੍ਰਤਿਭਾ ਹੈ, ਤੁਹਾਡੀ ਆਉਣ ਵਾਲੀ ਜ਼ਿੰਦਗੀ ਲਈ ਤੁਹਾਨੂੰ ਸ਼ੁਭਕਾਮਨਾਵਾਂ'।
Image Source: Instagram
ਹੋਰ ਪੜ੍ਹੋ: ਰਣਵੀਰ ਕਪੂਰ ਸਟਾਰਰ ਫ਼ਿਲਮ 'ਸ਼ਮਸ਼ੇਰਾ' OTT platform 'ਤੇ ਹੋਈ ਰਿਲੀਜ਼, ਜਾਣੋ ਕਿੱਥੇ ਦੇਖ ਸਕਦੇ ਹੋ ਫ਼ਿਲਮ
ਮਹਿਜ਼ ਕੁਝ ਘੰਟੇ ਪਹਿਲਾਂ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 40 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਹਰਸ਼ਾਲੀ ਮਲਹੋਤਰਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਨਾਲ ਬਜਰੰਗੀ ਭਾਈਜਾਨ ਵਿੱਚ ਕੰਮ ਕਰਨ ਤੋਂ ਇਲਾਵਾ ਉਹ ਸੁਰਭੀ ਜੋਤੀ ਨਾਲ ਸੀਰੀਅਲ ਕਬੂਲ ਹੈ ਵਿੱਚ ਵੀ ਕੰਮ ਕਰ ਚੁੱਕੀ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
