ਨੁਪੂਰ ਸਿੱਧੂ ਨਰਾਇਣ ਦੀ ਸੁਰੀਲੀ ਆਵਾਜ਼ ‘ਚ ਗੀਤ ‘ਹਾਏ ਮੇਰਾ ਦਿਲ’ ਹੋਇਆ ਰਿਲੀਜ਼

written by Shaminder | April 24, 2020 12:18pm

ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਪੇਸ਼ ਕਰਦੇ ਹਨ ਨੁਪੂਰ ਸਿੱਧੂ ਨਰਾਇਣ ਦੀ ਸੁਰੀਲੀ ਆਵਾਜ਼ ‘ਚ ਗੀਤ ‘ਹਾਏ ਮੇਰਾ ਦਿਲ’ । ਇਸ ਗੀਤ ‘ਚ ਨੁਪੂਰ ਸਿੱਧੂ ਨਰਾਇਣ ਨੇ ਉਸ ਛੈਲ ਛਬੀਲੇ ਨੌਜਵਾਨ ਦੀ ਗੱਲ ਕੀਤੀ ਹੈ ਜੋ ਚੋਰੀ ਛਿਪੇ ਦਿਲ ਲੈ ਗਿਆ ਹੈ । ਹਾਲਾਂਕਿ ਇਸ ਦਿਲ ਨੂੰ ਸਮਝਾਉਣ ਦੀ ਵੀ ਬੜੀ ਕੋੋਸ਼ਿਸ਼ ਕੀਤੀ ਗਈ ਪਰ ਇਹ ਦਿਲ ਜ਼ਰਾ ਨਹੀਂ ਮੰਨਿਆ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੁਰਿੰਦਰ ਬੱਚਨ ਹੋਰਾਂ ਨੇ ਅਤੇ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤਾ ਹੈ ।

Nupur Sidhu Naryan 9 Nupur Sidhu Naryan 9

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੁਪੂਰ ਸਿੱਧੂ ਨਰਾਇਣ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ‘ਮਾਹੀ ਵੇ’, ‘ਵੰਝਲੀ’, ‘ਨਹਿਰ’ ,ਨਿੰਮੀ ਨਿੰਮੀ , ‘ਦਿਲਬਰ’ ਸਣੇ ਕਈ ਹਿੱਟ ਗੀਤ ਗਾਏ ਹਨ ਅਤੇ ਇਨ੍ਹਾਂ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਦਾ ਰਿਹਾ ਹੈ ।

ਇਸ ਦੇ ਨਾਲ ਉਨ੍ਹਾਂ ਦੇ ਨਵੇਂ ਗੀਤ ‘ਹਾਏ ਮੇਰਾ ਦਿਲ’ ਵੀ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਅਤੇ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ।ਇਸ ਤੋਂ ਇਲਾਵਾ ਪੀਟੀਸੀ ਸਟੂਡੀਓ ਵੱਲੋਂ ਵੀ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਚੈਨਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ ।

You may also like