ਵਾਇਸ ਆਫ਼ ਪੰਜਾਬ ਸੀਜ਼ਨ-11 ਦੇ ਲਈ ਇਸ ਤਰ੍ਹਾਂ ਦਿਓ ਆਨਲਾਈਨ ਆਡੀਸ਼ਨ

written by Shaminder | September 25, 2020

ਵਾਇਸ ਆਫ਼ ਪੰਜਾਬ ਸੀਜ਼ਨ-11 ਲਈ ਆਨਲਾਈਨ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ ।ਇਨਾਂ ਆਡੀਸ਼ਨਾਂ ਲਈ ਤੁਸੀਂ ਵੀ ਆਪਣਾ ਵੀਡੀਓ ਬਣਾ ਕੇ ਭੇਜ ਸਕਦੇ ਹੋ ਅਤੇ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰ ਸਕਦੇ ਹੋ । ਜੀ ਹਾਂ ਜੇ ਤੁਹਾਡੀ ਆਵਾਜ਼ ‘ਚ ਵੀ ਦਮ ਹੈ ਅਤੇ ਤੁਸੀਂ ਵੀ ਗਾਇਕੀ ਦੇ ਖੇਤਰ ‘ਚ ਕੁਝ ਕਰ ਕੇ ਵਿਖਾਉਣਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਤੁਹਾਡੇ ਲਈ ਹੈ ।

vop11 vop11
ਇਸ ਲਈ ਤੁਹਾਨੂੰ ਸਿਰਫ਼ ਆਪਣਾ ਇੱਕ ਵੀਡੀਓ ਬਣਾ ਕੇ ਭੇਜਣਾ ਹੋਵੇਗਾ ।ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ । ਹੋਰ ਪੜ੍ਹੋ:ਵਾਇਸ ਆਫ਼ ਪੰਜਾਬ ਸੀਜ਼ਨ-11 ਦੇ ਲਈ ਇਸ ਤਰ੍ਹਾਂ ਦਿਓ ਆਨਲਾਈਨ ਆਡੀਸ਼ਨ
Vop Vop
ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।
VOP11 VOP11
ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ ।
ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।

0 Comments
0

You may also like