ਕੋਰੋਨਾ ਤੋਂ ਬਚਣ ਲਈ ਆਪਣੀ ਇਮਿਊਨਟੀ ਨੂੰ ਇਸ ਤਰ੍ਹਾਂ ਵਧਾਓ

written by Shaminder | May 14, 2021

ਕੋਰੋਨਾ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਤੋਂ ਬਚਾਅ ਲਈ ਇੱਕੋ ਹੀ ਤਰੀਕਾ ਹੀ ਹਰ ਵੇਲੇ ਮਾਸਕ ਪਾ ਕੇ ਰੱਖਿਆ ਜਾਵੇ । ਇੱਕ ਦੂਜੇ ਤੋਂ ਦੂਰੀ ਬਣਾ ਖੇ ਕੇ ਰੱਖੀ ਜਾਵੇ । ਇਸ ਤੋਂ ਇਲਾਵਾ ਆਪਣੀ ਇਮਊਨਿਟੀ ਨੂੰ ਸਹੀ ਰੱਖਿਆ ਜਾਵੇ । ਇਸ ਲਈ ਕੁਝ ਘਰੇਲੂ ਨੁਸਖੇ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹੋ ।

 garlic

ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੇ ਜੱਦੀ ਘਰ ਦਾ ਵੀਡੀਓ ਕੀਤਾ ਸਾਂਝਾ

ਲੱਸਣ ’ਚ ਕਈ ਪੋਸ਼ਕ ਤੱਤ ਹੁੰਦੇ ਹਨ। ਲੱਸਣ ’ਚ ਸਲਫ਼ਰ ਉੱਚ ਮਾਤਰਾ ’ਚ ਮਿਲਦੀ ਹੈ। ਇਸ ਵਿੱਚ ਐਂਟੀ-ਬਾਇਓਟਿਕ ਗੁਣ ਪਾਏ ਜਾਂਦੇ ਹਨ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਲੱਸਣ ਸਰੀਰ ਵਿੱਚ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ ਤੇ ਸਰੀਰ ਵਿੱਚੋਂ ਖ਼ਰਾਬ ਪਦਾਰਥ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਠੰਢ ਤੋਂ ਬਚਾਉਂਦਾ ਹੈ ਤੇ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ।

Ginger

ਅਦਰਕ ’ਚ ਜਿੰਜਰੌਲ ਦੇ ਨਾਲ ਐਨਾਜੇਸਿਕ, ਐਂਟੀ-ਪੀਅਰੈਟਿਕ ਤੇ ਐਂਟੀ-ਬਾਇਓਟਿਕ ਦੇ ਨਾਲ-ਨਾਲ ਐਂਟੀ-ਆੱਕਸੀਡੈਂਟ ਦੇ ਗੁਣ ਵੀ ਪਾਏ ਜਾਂਦੇ ਹਨ। ਅਦਰਕ ’ਚ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਹਾਜ਼ਮੇ ਨੂੰ ਵੀ ਸਹੀ ਕਰਦੀ ਹੈ ਤੇ ਜੋੜਾਂ ਦਾ ਦਰਦ ਘਟਾਉਦੀ ਹੈ ਤੇ ਠੰਢ ਤੇ ਫਲੂ ਨਾਲ ਲੜਨ ਵਿੱਚ ਵੀ ਮਦਦ ਕਰਦੀ ਹੈ।

turmeric
ਹਲਦੀ ’ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਹਲਦੀ ’ਚ ਕਰਕਿਊਮਿਨ ਨਾਂ ਦੇ ਸਰਗਰਮ ਯੌਗਿਕ ਹੁੰਦੇ ਹਨ। ਇਸ ਵਿੱਚ ਐਂਟੀ-ਆਕਸੀਡੈਂਟ, ਐਂਟੀ ਇਨਫ਼ਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ। ਹਲਦੀ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ। ਮਸਾਲਿਆਂ ਨੂੰ ਖ਼ੁਰਾਕ ਵਿੱਚ ਸ਼ਾਮਲ ਕਰਨ ਨਾਲ ਠੰਢ ਤੇ ਫ਼ਲੂ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਹਾਜ਼ਮੇ, ਡੀਟੌਕਸ ਤੇ ਲਿਵਰ ਲਈ ਫ਼ਾਇਦੇਮੰਦ ਹੈ।

 

You may also like