ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਲੰਡਨ ਦੀਆਂ ਸੜਕਾਂ ‘ਤੇ ਮਸਤੀ ਕਰਦੇ ਆਏ ਨਜ਼ਰ

written by Lajwinder kaur | November 15, 2021 05:25pm

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 (Bigg Boss) ਤੋਂ ਕਈ ਜੋੜੀਆਂ ਬਣੀਆਂ ਸਨ। ਆਸਿਮ-ਹਿਮਾਂਸ਼ੀ ਦੀ ਜੋੜੀ ਵੀ ਉਨ੍ਹਾਂ ਚੋਂ ਇੱਕ ਰਹੀ ਹੈ। ਇਸ ਜੋੜੀ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਏਨੀਂ ਦਿਨੀਂ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਲੰਡਨ London 'ਚ ਛੁੱਟੀਆਂ ਦਾ ਲੁਤਫ ਲੈ ਰਹੇ ਨੇ। ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of punjabi actress himanshi khurana

ਇਨ੍ਹਾਂ ਤਸਵੀਰਾਂ ‘ਚ ਹਿਮਾਂਸ਼ੀ ਖੁਰਾਣਾ Himanshi Khurana ਅਤੇ ਆਸਿਮ ਰਿਆਜ਼ ASIM RIAZ ਲੰਡਨ ਦੀਆਂ ਸੜਕਾਂ ਉੱਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਨੇ ਇਕੱਠੇ The British Museum ਵੀ ਦੇਖਿਆ। ਹਿਮਾਂਸ਼ੀ ਨੇ ਇੱਕ ਜਾਂ ਦੋ ਨਹੀਂ ਸਗੋਂ ਪੂਰੀਆਂ 10 ਤਸਵੀਰਾਂ ਪੋਸਟ ਕੀਤੀਆਂ ਹਨ। ਫੈਨਜ਼ ਦੋਵਾਂ ਕਲਾਕਾਰਾਂ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ। ਹਿਮਾਂਸ਼ੀ ਨੇ ਇਨ੍ਹਾਂ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਦੇ ਪੋਸਟ ਕੀਤਾ ਹੈ। ਦੋ ਲੱਖ ਤੋਂ ਵੀ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।

ਹੋਰ ਪੜ੍ਹੋ :ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਵੀ ਹੋਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ, ਇੰਸਟਾ ਸਟੋਰੀ ‘ਚ ਕਿਹਾ- ‘Sidhu MooseWala Love You Man’

himanshi khurana

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੀ ਤਾਂ ਉਹ ਬਤੌਰ ਮਾਡਲ ਹੁਣ ਤੱਕ ਬਹੁਤ ਸਾਰੇ ਮਿਊਜ਼ਿਕ ਵੀਡੀਓਜ਼ ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਵੀ ਨਜ਼ਰ ਆਉਣ ਵਾਲੀ ਹੈ। ਉਹ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਦਿਖਾਈ ਦੇਵੇਗੀ । ਹਿਮਾਂਸ਼ੀ ਖੁਰਾਣਾ ਹੁਣ ਤੱਕ ਆਪਣੀ ਆਵਾਜ਼ ‘ਚ ਵੀ ਕਈ ਗੀਤ ਕੱਢ ਚੁੱਕੀ ਹੈ । ਹਿਮਾਂਸ਼ੀ ਖੁਰਾਣਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੀ ਹੈ । ਹਿਮਾਂਸ਼ੀ ਟੀਵੀ ਦੇ ਰਿਆਲਟੀ ਸ਼ੋਅ ‘ਚ ਵੀ ਬਤੌਰ ਜੱਜ ਦੀ ਭੂਮਿਕਾ ਨਿਭਾ ਚੁੱਕੀ ਹੈ । ਦੱਸ ਦਈਏ ਹਿਮਾਂਸ਼ੀ ਅਤੇ ਆਸਿਮ ਇਕੱਠੇ ਵੀ ਕਈ ਮਿਊਜ਼ਿਕ ਵੀਡੀਓਜ਼ ‘ਚ ਨਜ਼ਰ ਆ ਚੁੱਕੇ ਹਨ। ਹਾਲ ਹੀ ‘ਚ ਦੋਵੇਂ ਇਕੱਠੇ Gallan Bholiyan ਗੀਤ 'ਚ ਨਜ਼ਰ ਆਏ ਸੀ। ਇਸ ਗੀਤ ਨੂੰ ਹਿਮਾਂਸ਼ੀ ਖੁਰਾਣਾ ਨੇ ਹੀ ਗਾਇਆ ਹੈ।

You may also like