ਹਿਮਾਂਸ਼ੀ ਖੁਰਾਣਾ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਪ੍ਰਸ਼ੰਸਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਕੀਤੀ ਅਪੀਲ

written by Rupinder Kaler | January 28, 2021

ਸੋਸ਼ਲ ਮੀਡੀਆ ਤੇ ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰਾ ਹਿਮਾਂਸ਼ੀ ਖੁਰਾਣਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੈ ਪਰ ਹਿਮਾਂਸ਼ੀ 26 ਜਨਵਰੀ ਦੀਆਂ ਕੁਝ ਘਟਨਾਵਾਂ ਨੂੰ ਲੈ ਕੇ ਦੁੱਖੀ ਹੈ । ਹੋਰ ਪੜ੍ਹੋ : ਦੀਪ ਸਿੱਧੂ ‘ਤੇ ਬੋਲੇ ਸੰਨੀ ਦਿਓਲ, ਦੀਪ ਸਿੱਧੂ ਬਾਰੇ ਆਖੀ ਵੱਡੀ ਗੱਲ 26 ਜਨਵਰੀ ਦੀ ਪਰੇਡ ਦੀਆਂ ਘਟਨਾਵਾਂ ਨੂੰ ਲੈ ਕੇ ਬੱਬੂ ਮਾਨ ਨੇ ਦਿੱਤਾ ਆਪਣਾ ਪ੍ਰਤੀਕਰਮ himanshi khurana photo ਪਰ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਉਹ  ਅਸੀਮ ਰਿਆਜ਼ ਦੇ ਨਾਲ ਮੁੰਬਈ 'ਚ ਜਿਮ ਵਿੱਚੋਂ ਨਿਕਲਦੀ ਨਜ਼ਰ ਆਈ। ਜਦੋਂ ਹਿਮਾਂਸ਼ੀ ਦੀ ਨਜ਼ਰ ਪਪਾਰਾਜੀ 'ਤੇ ਪਈ, ਤਾਂ ਉਹ ਪਹਿਲਾਂ ਤਾਂ ਥੋੜ੍ਹਾ ਜਿਹਾ ਮੁਸਕਰਾਈ। himanshi khurana pic ਇਸ ਤੋਂ ਬਾਅਦ ਹਿਮਾਂਸ਼ੀ ਨੇ ਕਿਹਾ, 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ'। ਜਦੋਂ ਕਿਸਾਨਾਂ ਦੀ ਰੈਲੀ ਵਿੱਚ ਹੋਈ ਹਿੰਸਾ ਤੇ ਹੰਗਾਮੇ ਬਾਰੇ ਪੁੱਛਿਆ ਗਿਆ ਤਾਂ ਹਿਮਾਂਸ਼ੀ ਨੇ ਕਿਹਾ, ‘ਕਿਸਾਨਾਂ ਦਾ ਸਮਰਥਨ ਕਰੋ। ਬਿਲਕੁਲ ਕਰੋ। ਬਸ ਅੱਜ ਮੂਡ ਚੰਗਾ ਨਹੀਂ। ਕਿਸਾਨਾਂ ਦਾ ਸਮਰਥਨ ਕਰੋ।'

 
View this post on Instagram
 

A post shared by Viral Bhayani (@viralbhayani)

0 Comments
0

You may also like